ਰਾਜਸਥਾਨ 'ਚ ਮੇਲੇ ਦੌਰਾਨ ਮਚੀ ਭਗਦੜ, 3 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਲੋਕ ਗੰਭੀਰ ਜ਼ਖਮੀ

photo

 

ਸੀਕਰ: ਰਾਜਸਥਾਨ ਦੇ ਸੀਕਰ ਜ਼ਿਲੇ 'ਚ ਸਥਿਤ ਮਸ਼ਹੂਰ ਖਾਟੂ ਸ਼ਿਆਮ ਮੰਦਰ 'ਚ ਸਵੇਰੇ ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ ਹੀ ਭਗਦੜ ਮੱਚ ਗਈ। ਇਸ ਭਗਦੜ ਵਿਚ 3 ਮਹਿਲਾ ਸ਼ਰਧਾਲੂਆਂ ਦੀ ਜਾਨ ਚਲੀ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਅਤੇ ਮੰਦਰ ਕਮੇਟੀ ਦੇ ਪਹਿਰੇਦਾਰਾਂ ਨੇ ਪ੍ਰਬੰਧ ਸੰਭਾਲਦਿਆਂ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਰੈਫ਼ਰ ਕਰ ਦਿੱਤਾ | ਫਿਲਹਾਲ ਖਾਟੂਸ਼ਿਆਮਜੀ ਥਾਣਾ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

ਦੱਸਿਆ ਜਾ ਰਿਹਾ ਹੈ ਕਿ ਸਵੇਰੇ 5 ਵਜੇ ਜਿਵੇਂ ਹੀ ਮੰਦਰ ਦਾ ਪ੍ਰਵੇਸ਼ ਦੁਆਰ ਖੋਲ੍ਹਿਆ ਗਿਆ ਤਾਂ ਭੀੜ ਦੇ ਵਧਦੇ ਦਬਾਅ ਕਾਰਨ ਭਗਦੜ ਮਚ ਗਈ। ਇਸ ਦੌਰਾਨ ਕਈ ਮਹਿਲਾ ਅਤੇ ਪੁਰਸ਼ ਸ਼ਰਧਾਲੂ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਨੂੰ ਉੱਠਣ ਦਾ ਮੌਕਾ ਨਹੀਂ ਮਿਲਿਆ। ਭੀੜ 'ਤੇ ਕਾਹਲੀ ਨਾਲ ਕਾਬੂ ਪਾਇਆ ਗਿਆ ਅਤੇ ਸੁਰੱਖਿਆ ਪ੍ਰਬੰਧਾਂ 'ਚ ਲੱਗੇ ਸਟਾਫ ਨੇ ਮੋਰਚਾ ਸੰਭਾਲ ਕੇ ਜ਼ਖਮੀਆਂ ਨੂੰ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਤਿੰਨ ਔਰਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਘਟਨਾ 'ਚ ਜ਼ਖਮੀ ਹੋਏ ਹੋਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

 

 

ਸੂਚਨਾ ਮਿਲਦੇ ਹੀ ਪੁਲਿਸ-ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਅਤੇ ਹਸਪਤਾਲ ਪਹੁੰਚ ਗਈਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ 'ਚੋਂ ਇਕ ਔਰਤ ਦੀ ਪਛਾਣ ਹੋ ਗਈ ਹੈ। ਫਿਲਹਾਲ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਜਾਰੀ ਹੈ।