ਲੰਪੀ ਸਕਿੱਨ ਬੀਮਾਰੀ ਕਾਰਨ ਜਿੱਥੇ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਉੱਥੇ ਸੂਬੇ ਅੰਦਰ ਦੁੱਧ ਦੀ ਵਿਆਪਕ ਕਮੀ ਦਾ ਵੀ ਸਾਹਮਣਾ: ਭਿੰਦਾ ਬਨਭੌਰਾ,

ਏਜੰਸੀ

ਖ਼ਬਰਾਂ, ਪੰਜਾਬ

ਲੰਪੀ ਸਕਿੱਨ ਬੀਮਾਰੀ ਕਾਰਨ ਜਿੱਥੇ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਉੱਥੇ ਸੂਬੇ ਅੰਦਰ ਦੁੱਧ ਦੀ ਵਿਆਪਕ ਕਮੀ ਦਾ ਵੀ ਸਾਹਮਣਾ: ਭਿੰਦਾ ਬਨਭੌਰਾ, ਬਾਗੜੀਆਂ

image

ਅਮਰਗੜ੍ਹ, 14 ਅਗੱਸਤ (ਅਮਨਦੀਪ ਸਿੰਘ ਮਾਹੋਰਾਣਾ) : ਪੰਜਾਬ ਅੰਦਰ ਦੁਧਾਰੂ ਪਸ਼ੂਆਂ ਵਿੱਚ ਫੈਲੀ ਲੰਪੀ ਸਕਿੱਨ ਬੀਮਾਰੀ ਕਾਰਨ ਸੂਬੇ ਦੇ ਲੋਕਾਂ ਦਾ ਜਿੱਥੇ ਅਰਬਾਂ ਰੁਪਏ ਦੇ ਪਸ਼ੂਧਨ ਦਾ ਨੁਕਸਾਨ ਹੋਇਆ ਹੈ ਉੱਥੇ ਇਸੇ ਬੀਮਾਰੀ ਦੇ ਚਲਦਿਆਂ ਸੂਬੇ ਅੰਦਰ ਦੁੱਧ ਦੀ ਵਿਆਪਕ ਕਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿਸ ਨਾਲ ਆਉਣ ਵਾਲੇ ਦਿਨ੍ਹਾਂ ਵਿੱਚ ਬਜ਼ਾਰ ਅੰਦਰ ਨਕਲੀ ਦੁੱਧ ਦੀ ਭਰਮਾਰ ਅਤੇ ਵਿੱਕਰੀ ਵਧ ਸਕਦੀ ਹੈ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਦੋ ਸੂਬਾਈ ਆਗੂਆਂ ਭੂਪਿੰਦਰ ਸਿੰਘ ਭਿੰਦਾ ਬਨਭੌਰਾ ਅਤੇ ਕੁਲਵਿੰਦਰ ਸਿੰਘ ਕਾਲਾ ਬਾਗੜੀਆਂ ਨੇ ਪ੍ਰਗਟ ਕੀਤੇ। 
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਸ਼ੂਆਂ ਦੀ ਇਸ ਬੀਮਾਰੀ ਨਾਲ ਦੋ ਦੋ ਹੱਥ ਕਰਨ ਅਤੇ ਲੜਾਈ ਲੜਨ ਵਾਸਤੇ ਸੂਬੇ ਦੇ 12560 ਪਿੰਡਾਂ ਨੂੰ 76 ਲੱਖ ਰੁਪਏ ਮੱਦਦ ਵਜੋਂ ਭੇਜਿਆ ਹੈ ਜਿਹੜਾ ਹਰ ਪਿੰਡ ਦੇ ਹਿੱਸੇ ਤਕਰੀਬਨ 600 ਰੁਪਏ ਬਣਦਾ ਹੈ। ਸੋ, ਇਸ ਲਿਹਾਜ਼ ਨਾਲ 600 ਵਸਦੇ ਘਰਾਂ ਵਾਲੇ ਪਿੰਡਾਂ ਦੇ ਹਰ ਘਰ ਦੇ ਪਸ਼ੂ ਪਾਲਕ ਦੇ ਹਿੱਸੇ ਇੱਕ ਇੱਕ ਰੁਪਏ ਆਵੇਗਾ।
 ਉਨ੍ਹਾਂ ਇਹ ਵੀ ਕਿਹਾ ਕਿ ਸ਼ਹਾਇਕ ਧੰਦੇ ਵਜੋਂ ਦੁੱਧ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਲਈ ਇਸ ਨਾਲੋਂ ਹੋਰ ਵੱਡਾ ਮਜ਼ਾਕ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਪਸ਼ੂ ਪਾਲਕਾਂ ਨੂੰ ਹੋਰ ਕੁਝ ਦੇਣ ਦੀ ਬਜਾਏ ਸਿਰਫ ਦੁੱਧ ਦਾ ਲਾਹੇਵੰਦ ਭਾਅ ਦੇਣ ਦਾ ਵਚਨ ਦੇਵੇ। 
ਫੋਟੋ 7-16