ਜਿਨਸੀ ਸ਼ੋਸ਼ਣ ਮਾਮਲੇ 'ਚ PAU ਦਾ ਸਹਾਇਕ ਪ੍ਰੋਫੈਸਰ ਮੁਅੱਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

PAU ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ

Punjab News

ਸਹਾਇਕ ਪ੍ਰੋਫੈਸਰ ਡਾ. ਯੁਵਰਾਜ ਸਿੰਘ ਤੁਰਤ ਪ੍ਰਭਾਵ ਨਾਲ ਮੁਅੱਤਲ 
ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵਲੋਂ ਗਠਿਤ ਕਮੇਟੀ ਦੀ ਸਿਫ਼ਾਰਿਸ਼ 'ਤੇ ਲਿਆ ਫ਼ੈਸਲਾ 
ਚੰਡੀਗੜ੍ਹ :
ਵਿਦਿਆਰਥਣ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਪੀ.ਏ.ਯੂ. ਦੇ ਸਹਾਇਕ ਪ੍ਰੋਫੈਸਰ ਡਾਕਟਰ ਯੁਵਰਾਜ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਇਹ ਹੁਕਮ ਤੁਰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ।

ਦੱਸ ਦੇਈਏ ਕਿ ਪੀ.ਏ.ਯੂ. ਦੀ ਇਕ ਵਿਦਿਆਰਥਣ ਵਲੋਂ ਉਸ ਨਾਲ ਪ੍ਰੋਫੈਸਰ ਵਲੋਂ ਜਿਸਮਾਨੀ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵਲੋਂ ਇਕ ਹਾਈ ਪਾਵਰ ਕਮੇਟੀ ਗਠਿਤ ਕੀਤੀ ਗਈ ਸੀ।

ਇਸ ਕਮੇਟੀ ਨੇ ਹੀ ਮਾਮਲੇ ਵਿਚ ਉਕਤ ਪ੍ਰੋਫੈਸਰ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਦਿਤੇ ਗਏ ਆਰਡਰ ਦੀ ਕਾਪੀ ਵੀ ਆਈ ਸਾਹਮਣੇ। ਦੱਸ ਦੇਈਏ ਕਿ ਪੀ.ਏ.ਯੂ. ਦੀ ਬੀ.ਐਸ.ਸੀ ਦੀ ਵਿਦਿਆਰਥਣ ਨੇ ਸਹਾਇਕ ਪ੍ਰੋਫੈਸਰ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ ਅਤੇ ਇਹ ਮਾਮਲਾ ਪੰਜਾਬ ਦੇ ਰਾਜਪਾਲ ਤਕ ਵੀ ਪਹੁੰਚਿਆ ਸੀ।