NCRB ਦੀ ਰਿਪੋਰਟ ਚ ਵੱਡਾ ਖ਼ੁਲਾਸਾ: ਪੰਜਾਬ 'ਚ 7 ਸਾਲਾਂ 'ਚ ਨਸ਼ੇ ਕਾਰਨ 544 ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕਾਂ ਵਿਚ 15 ਤੋਂ 30 ਸਾਲ ਦੇ ਨੌਜੁਆਨ ਸੱਭ ਤੋਂ ਵੱਧ

PHOTO

 

ਚੰਡੀਗੜ੍ਹ : ਨਸ਼ਾ ਪੰਜਾਬ ਦਾ ਸੱਭ ਤੋਂ ਵੱਡਾ ਦਰਦ ਹੈ। ਔਸਤਨ ਹਰ ਦੂਜੇ ਦਿਨ ਨਸ਼ੇ ਕਾਰਨ ਇੱਕ ਮੌਤ ਹੋ ਰਹੀ ਹੈ। 9 ਲੱਖ ਲੋਕ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰਡ ਹਨ ਅਤੇ 25 ਲੱਖ ਤੋਂ ਵੱਧ ਨਸ਼ਾ ਲੈ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਸਕੂਲੀ ਉਮਰ ਦੇ ਬੱਚੇ ਅਤੇ ਵਿਆਹ ਦੀ ਉਮਰ ਦੇ ਨੌਜੁਆਨ ਸਭ ਤੋਂ ਵੱਧ ਹਨ। ਸਰਹੱਦ ਰਾਹੀਂ ਆਉਣ ਵਾਲੇ ਨਸ਼ਿਆਂ ਦੀ ਹੋਮ ਡਲਿਵਰੀ ਪਿੰਡਾਂ ਅਤੇ ਸ਼ਹਿਰਾਂ ਵਿਚ ਕੀਤੀ ਜਾ ਰਹੀ ਹੈ।

ਐਨਸੀਆਰਬੀ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ 2017 ਤੋਂ 2021 ਤੱਕ ਯਾਨੀ 4 ਸਾਲਾਂ ਵਿਚ ਨਸ਼ੇ ਕਾਰਨ 272 ਮੌਤਾਂ ਹੋਈਆਂ ਹਨ। 2020 ਵਿਚ ਕੋਰੋਨਾ ਕਾਰਨ ਜ਼ੀਰੋ ਮੌਤਾਂ ਦਿਖਾਈਆਂ ਗਈਆਂ। ਫਿਰ 2022 ਤੋਂ ਹੁਣ ਤੱਕ 19 ਮਹੀਨਿਆਂ ਵਿਚ ਮੌਤਾਂ ਦੀ ਗਿਣਤੀ 272 ਹੋ ਗਈ ਹੈ। 19 ਮਹੀਨਿਆਂ ਦੇ ਇਹ ਅੰਕੜੇ ਸਿਰਫ਼ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਅਨੁਸਾਰ ਹਨ, ਸਿਰਫ਼ ਉਹ ਮੌਤਾਂ ਸ਼ਾਮਲ ਹਨ ਜੋ ਹਸਪਤਾਲਾਂ ਵਿਚ ਹੋਈਆਂ ਜਾਂ ਜਨਤਕ ਕੀਤੀਆਂ ਗਈਆਂ।