ਮੂਸੇਵਾਲਾ ਦੇ ਗੀਤਾਂ ਦੀ ਕਮਾਈ 'ਚ ਘਪਲੇਬਾਜ਼ੀ ਦੀਆਂ ਚਰਚਾਵਾਂ ਵਿਚਾਲੇ ਗਾਇਕ ਬੰਟੀ ਬੈਂਸ ਨੇ ਦਿੱਤਾ ਜਵਾਬ
'ਮੇਰੀ ਕੰਪਨੀ ਨੇ ਕਦੇ ਵੀ ਤੁਹਾਡੀ ਕੰਪਨੀ ਤੋਂ ਚਾਰਜ ਨਹੀਂ ਕੀਤਾ'
Singer Bunty Bains responds to speculations about scams in Moosewala's song earnings
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਕਮਾਈ 'ਚ ਘਪਲੇਬਾਜ਼ੀ ਦੀਆਂ ਚਰਚਾਵਾਂ ਵਿਚਾਲੇ ਗਾਇਕ ਬੰਟੀ ਬੈਂਸ ਨੇ ਪੋਸਟ ਪਾ ਕੇ ਜਵਾਬ ਦਿੱਤਾ ਹੈ। ਉਨਾਂ ਨੇ ਲਿਖਿਆ ਹੈ ਕਿ ਲੈਣ-ਦੇਣ ਦੇ ਮਾਮਲੇ ’ਚ ਉਸ ਦਾ ਕੋਈ ਸਬੰਧ ਨਹੀਂ ਕਿਉਂਕਿ ਉਹ ਤੇ ਗੁਰਪ੍ਰੀਤ ਸਿੰਘ ਸਿਰਫ਼ ਮੂਸੇਵਾਲਾ ਦੇ ਸਲਾਹਕਾਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਨੇ ਲਿਖਿਆ ਹੈ ਕਿ ਮੇਰੀ ਕੰਪਨੀ ਨੇ ਕਦੇ ਵੀ ਤੁਹਾਡੀ ਕੰਪਨੀ ਤੋਂ ਚਾਰਜ ਨਹੀਂ ਕੀਤਾ। ਉਨਾਂ ਨੇ ਲਿਖਿਆ ਹੈ ਕਿ ਮੈਂ ਆਪਣੀ ਮਿਹਨਤ ਅਤੇ ਟੈਲੇਂਟ ਦੇ ਸਿਰ 'ਤੇ ਕਮਾਈ ਕਰ ਰਿਹਾਂ। ਮੈਨੂੰ ਅਜਿਹੀ ਘਟੀਆ ਹਰਕਤ ਕਰਨ ਦੀ ਨਾ ਲੋੜ ਅੱਜ, ਨਾ ਕੱਲ੍ਹ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਨਾ ਕਦੇ ਅਸੀਂ ਇਕ-ਦੂਜੇ ਤੋਂ ਕੋਈ ਸਰਵਿਸ ਲਈ ਹੈ।'