ਪਿੰਡ ਰਟੋਲਾਂ ਵਿਖੇ ਕੋਰੋਨਾ ਦੇ ਸੈਪਲਾਂ ਲਈ ਸਿਹਤ ਵਿਭਾਗ ਦੇ ਕੈਂਪ 'ਚ ਲੋਕਾਂ ਨੇ ਖੁਦ ਕੀਤੀ ਸੈਂਪਲ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਰਟੋਲਾਂ ਵਿਖੇ ਕੋਰੋਨਾ ਦੇ ਸੈਪਲਾਂ ਲਈ ਸਿਹਤ ਵਿਭਾਗ ਦੇ ਕੈਂਪ 'ਚ ਲੋਕਾਂ ਨੇ ਖੁਦ ਕੀਤੀ ਸੈਂਪਲ ਦੇਣ ਲਈ ਪਹੁੰਚ

image

ਮਾਲੇਰਕੋਟਲਾ, 7 ਸਤੰਬਰ (ਇਸਮਾਈਲ ਏਸ਼ੀਆ) ਇੱਥੋਂ ਨਜ਼ਦੀਕੀ ਪਿੰਡ ਰਟੋਲਾਂ ਦੇ ਗੁਰਦੁਆਰਾ ਸਹਿਬ ਵਿਖੇ ਵਿੱਚ ਮੌਜੂਦਾ ਸਮੇਂ ਚੱਲ ਰਹੀ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਤੇ ਕਾਬੂ ਪਾਉਣ ਲਈ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਡੀ.ਸੀ ਸੰਗਰੂਰ ਅਤੇ ਐਸ.ਡੀ.ਐਮ ਮਾਲੇਰਕੋਟਲਾ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਅਮਰਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਦੇ ਅਗਵਾਈ 'ਚ ਕਵਿਡ-19 ਦੇ ਸੈਂਪਲ ਲੋਕਾਂ ਵੱਲੋਂ ਆਪਣੇ ਤੌਰ ਤੇ ਆ ਕੇ ਕਰਵਾਏ ਗਏ ਸਿਹਤ ਵਿਭਾਗ ਵੱਲੋਂ ਲਗਾਏ ਗਏ ਕਵਿਡ-19 ਦੇ ਸੈਂਪਲ ਲੈਣ ਸਬੰਧੀ ਲਗਾਏ ਇਸ ਕੈਂਪ ਦੀ ਸ਼ੁਰੂਆਤ ਹੈੱਡ ਗ੍ਰੰਥੀ ਅਤੇ ਪਿੰਡ ਦੇ ਮੌਜੂਦਾ ਸਰਪੰਚ ਸ.ਗੁਰਮੇਲ ਸਿੰਘ ਨੇ ਖ਼ੁਦ ਸੈਂਪਲ ਦੇ ਕੇ ਕੀਤੀ ਲੋਕਾਂ ਵਿੱਚ ਵਿਸ਼ੇਸ਼ ਸਹਿ ਰਹੀ ਕਿ ਉਨ੍ਹਾਂ ਵੱਲੋਂ ਕੈਂਪ ਵਿੱਚ ਖੁਦ ਪਹੁੰਚ ਕਰਕੇ ਆਪਣੇ ਸੈਂਪਲ ਸ਼ਾਂਤੀਪੂਰਣ ਢੰਗ ਨਾਲ ਦਿੱਤੇ ਗਏ ਇਸ ਕੈਂਪ ਵਿੱਚ ਡਾਕਟਰੀ ਟੀਮ ਵਿੱਚ ਸ਼ਾਮਿਲ ਸੀ.ਐੱਚ.ਓ ਡਾਕਟਰ ਸਾਹਿਦ ਪ੍ਰਵੇਜ਼ ਨੇ ਇਸ ਮੌਕੇ ਤੇ ਕਰੋਨਾ ਸਬੰਧੀ ਜਾਣੂ ਕਰਵਾਉਦਿਆ ਦੱਸਿਆ ਕਿ ਸੈਂਪਲ ਦੇਣ ਤੋਂ ਕਿਸੇ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸਰਕਾਰ ਵੱਲੋ  ਸਭ ਸਾਡੀ ਹੀ ਸੈਫਟੀ ਲਈ ਹੀ ਕੀਤਾ ਜਾਦਾ ਹੈ ਕਿਸੇ ਦੀਆ ਅਫਵਾਹਾਂ 'ਚ ਨਹੀ ਅਉਣਾ ਚਾਹੀਦਾ,ਅਗਰ ਕਿਸੇ ਨੂੰ ਕਰੋਨਾ ਪੋਜਟਿਵ ਵੀ ਆਉਦਾ ਹੈ। ਇਸ ਮੌਕੇ ਤੇ ਫਾਰਮਾਸਿਸਟ ਮੱਖਣ ਸਿੰਘ , ਏ.ਐਨ.ਐਮ ਬਿਮਲਾ ਰਾਣੀ ਅਤੇ ਪਿੰਡ ਤੇ ਪਤਵੱਤੇ ਵੀ ਹਾਜ਼ਰ ਸਨ ।