ਭਾਰਤ ਦੁਨੀਆਂ ਦਾ 'ਕੋਰੋਨਾ ਕੈਪੀਟਲ' ਬਣਿਆ : ਸੁਰਜੇਵਾਲਾ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਦੁਨੀਆਂ ਦਾ 'ਕੋਰੋਨਾ ਕੈਪੀਟਲ' ਬਣਿਆ : ਸੁਰਜੇਵਾਲਾ

image

ਨਵੀਂ ਦਿੱਲੀ, 7 ਸਤੰਬਰ: ਕਾਂਗਰਸ ਨੇ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਮਾਮਲੇ 40 ਲੱਖ ਦੇ ਪਾਰ ਚਲੇ ਜਾਣ ਤੋਂ ਬਾਅਦ ਕਿਹਾ ਕਿ ਭਾਰਤ ਦੁਨੀਆਂ ਦਾ 'ਕੋਰੋਨਾ ਕੈਪੀਟਲ' ਬਣ ਗਿਆ ਹੈ ਅਤੇ ਇਸ ਨਾਲ ਸਹੀ ਢੰਗ ਨਾਲ ਨਜਿੱਠਣ ਵਿਚ ਅਸਫ਼ਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਰਕਾਰ ਤੋਂ ਇਹ ਸਵਾਲ ਵੀ ਕੀਤਾ ਕਿ ਕੋਰੋਨਾ 'ਤੇ ਕੰਟਰੋਲ ਕਿਵੇਂ ਪਾਇਆ ਜਾਵੇਗਾ ਅਤੇ ਡੁਬਦੀ ਅਰਥ ਵਿਵਸਥਾ ਨੂੰ ਕਿਵੇਂ ਉਭਾਰਿਆ ਜਾਵੇਗਾ? ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ,'ਮਹਾਂਭਾਰਤ ਦਾ ਯੁੱਧ 18 ਦਿਨ ਚਲਿਆ ਸੀ। ਕੋਰੋਨਾ ਤੋਂ ਜੰਗ ਜਿੱਤਣ ਵਿਚ 21 ਦਿਨ ਲੱਗਣਗੇ।'