ਪਾਕਿਸਤਾਨੀ ਕੁੜੀ ਦਾ ਦਾਅਵਾ: 'ਟਰੰਪ ਮੇਰੇ ਪਿਤਾ, ਅੰਮੀ ਨਾਲ ਬਹੁਤ ਲੜਦੇ ਨੇ'

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨੀ ਕੁੜੀ ਦਾ ਦਾਅਵਾ: 'ਟਰੰਪ ਮੇਰੇ ਪਿਤਾ, ਅੰਮੀ ਨਾਲ ਬਹੁਤ ਲੜਦੇ ਨੇ'

image

ਇਸਲਾਮਾਬਾਦ, 7 ਸਤੰਬਰ: ਸੋਸ਼ਲ ਮੀਡੀਆ ਉਤੇ ਇਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਪਾਕਿਸਤਾਨੀ ਕੁੜੀ ਇਹ ਦਾਅਵਾ ਕਰ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਸ ਦੇ ਪਿਤਾ ਹਨ।
  ਪਾਕਿਸਤਾਨੀ ਕੁੜੀ ਨੇ ਮੀਡੀਆ ਵਿਚ ਇਹ ਗੱਲ ਸਾਂਝੀ ਕੀਤੀ ਹੈ ਤੇ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਟਰੰਪ ਉਸ ਦੀ ਮਾਂ ਨਾਲ ਲੜਦੇ ਰਹਿੰਦੇ ਹਨ ਪਰ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਸੋਸ਼ਲ ਮੀਡੀਆ ਉਤੇ ਉਸ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ  ਜਿਸ ਵਿਚ ਉਹ ਕਹਿੰਦੀ ਹੈ, “ਮੈਂ ਸੱਭ ਦੇ ਦਿਮਾਗ਼ ਸਾਫ਼ ਕਰਨਾ ਚਾਹੁੰਦੀ ਹਾਂ ਕਿ ਮੈਂ ਡੋਨਾਲਡ ਟਰੰਪ ਦੀ ਅਸਲੀ ਔਲਾਦ ਹਾਂ। ਮੈਂ ਮੁਸਲਮਾਨ ਹਾਂ ਪਰ ਜਿਹੜੇ ਅੰਗਰੇਜ਼ ਆਉਂਦੇ ਹਨ, ਉਹ ਮੈਨੂੰ ਦੇਖ ਕੇ ਕਹਿੰਦੇ ਹਨ ਕਿ ਇਹ ਕੁੜੀ ਇਥੇ ਕੀ ਕਰ ਰਹੀ ਹੈ? ਮੈਂ ਇਸਲਾਮ ਪਸੰਦ ਕਰਦੀ ਹਾਂ। ਅੱਬੂ (ਪਿਤਾ) ਟਰੰਪ ਹਮੇਸ਼ਾ ਮੇਰੀ ਮਾਂ ਨੂੰ ਕਹਿੰਦੇ ਰਹਿੰਦੇ ਹਨ ਕਿ ਉਹ ਬਹੁਤ ਲਾਪਰਵਾਹ ਮਾਂ ਹੈ ਤੇ ਮੇਰੀ ਧੀ ਦਾ ਧਿਆਨ ਨਹੀਂ ਰੱਖ ਸਕਦੀ। ਜਦ ਮੇਰੇ ਮਾਂ-ਬਾਪ ਦੀ ਲੜਾਈ ਹੋਈ ਤਾਂ ਮੈਂ ਬਹੁਤ ਦੁਖੀ ਹੋਈ ਸੀ ਹੁਣ ਮੈਂ ਅਪਣੇ ਪਿਤਾ ਨੂੰ ਮਿਲਣਾ ਚਾਹੁੰਦੀ ਹਾਂ। '' ਲੋਕ ਇਸ ਵੀਡੀਉ ਨੂੰ ਦੇਖ ਕੇ ਮਜ਼ਾਕ ਉਡਾ ਰਹੇ ਹਨ ਤੇ ਕਹਿ ਰਹੇ ਹਨ ਕਿ ਅਜਿਹਾ ਪਾਕਿਸਤਾਨ ਵਿਚ ਹੀ ਸੰਭਵ ਹੈ।            (ਏਜੰਸੀ)

ਡੋਨਾਲਡ ਟਰੰਪ ਨੂੰ ਅਪਣਾ ਪਿਤਾ ਦਸਦੀ ਹੋਈ ਪਾਕਿਸਤਾਨੀ ਕੁੜੀ ਦੀ ਤਸਵੀਰ।