ਬ੍ਰਾਹਮਣਾਂ ਵਿਰੁਧ ਅਪਮਾਨਜਨਕ ਟਿਪਣੀ ਕਰਨ ’ਤੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪਿਤਾ ਗਿ੍ਰਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਬ੍ਰਾਹਮਣਾਂ ਵਿਰੁਧ ਅਪਮਾਨਜਨਕ ਟਿਪਣੀ ਕਰਨ ’ਤੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪਿਤਾ ਗਿ੍ਰਫ਼ਤਾਰ

image

ਕੋਰਟ ਨੇ 15 ਦਿਨਾਂ ਦੀ ਨਿਆਇਕ ਹਿਰਾਸਤ ’ਚ 

ਰਾਏਪੁਰ, 7 ਸਤੰਬਰ : ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪਿਤਾ ਨੰਦ ਕੁਮਾਰ ਬਘੇਲ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਕੇ ਰਾਏਪੁਰ ਦੀ ਇਕ ਅਦਾਲਤ ’ਚ ਪੇਸ਼ ਕੀਤਾ। ਕੋਰਟ ਨੇ ਉਨ੍ਹਾਂ ਨੂੰ 15 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿਤਾ ਹੈ। ਨੰਦ ਕੁਮਾਰ ਦੇ ਵਕੀਲ ਗਜੇਂਦਰ ਸੋਨਕਰ ਨੇ ਨਿਊਜ ਏਜੰਸੀ ਏਐਨਆਈ ਨੂੰ ਦਸਿਆ ਕਿ ਛੱਤੀਸਗੜ੍ਹ ਦੇ ਸੀਐਮ ਭੂਪੇਸ਼ ਬਘੇਲ ਦੇ ਪਿਤਾ ਨੰਦ ਕੁਮਾਰ ਬਘੇਲ ਨੂੰ ਰਾਏਪੁਰ ਦੀ ਇਕ ਅਦਾਲਤ ਨੇ ਕਥਿਤ ਤੌਰ ’ਤੇ ਬ੍ਰਾਹਮਣ ਭਾਈਚਾਰੇ ਵਿਰੁਧ ਅਪਮਾਨਜਨਕ ਟਿਪਣੀ ਕਰਨ ਦੇ ਦੋਸ਼ ਵਿਚ 15 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿਤਾ ਹੈ। ਉਨ੍ਹਾਂ ਨੂੰ 21 ਸਤੰਬਰ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਰਾਏਪੁਰ ਪੁਲਿਸ ਨੇ ਨੰਦ ਕੁਮਾਰ ਬਘੇਲ ਨੂੰ ਦਿੱਲੀ ਤੋਂ ਗਿ੍ਰਫ਼ਤਾਰ ਕੀਤਾ ਹੈ। ਲਖਨਊ ’ਚ ਨੰਦ ਕੁਮਾਰ ਬਘੇਲ ਨੇ ਬ੍ਰਾਹਮਣ ਸਮਾਜ ਵਿਰੁਧ ਵਿਵਾਦਤ ਟਿਪਣੀ ਕੀਤੀ ਸੀ। ਇਸ ਤੋਂ ਬਾਅਦ ਇਸ ਸਮਾਜ ਦੇ ਲੋਕਾਂ ’ਚ ਗੁੱਸਾ ਸੀ। ਰਾਏਪੁਰ ਪੁਲਿਸ ਐਫ਼ਆਈਆਰ ਦਰਜ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਗਿ੍ਰਫ਼ਤਾਰੀ ਲਈ ਨਿਕਲ ਗਈ ਸੀ। ਫ਼ਿਲਹਾਲ ਉਨ੍ਹਾਂ ਨੂੰ ਮੀਡੀਆ ਤੋਂ ਦੂਰ ਰਖਿਆ ਗਿਆ ਹੈ। ਲਖਨਊ ਤੋਂ ਪਹਿਲਾਂ ਵੀ ਨੰਦ ਕੁਮਾਰ ਬਘੇਲ ਨੇ ਬ੍ਰਾਹਮਣਾਂ ਵਿਰੁਧ ਵਿਵਾਦਤ ਟਿਪਣੀ ਕੀਤੀ ਸੀ।