CM ਪੰਜਾਬ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਕੈਪਟਨ ਨੇ ਖ਼ੁਦ ਪਰੋਸਿਆ ਭੋਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਨੇ ਵੀ ਕੀਤੀ ਮਦਦ

CM Punjab

 

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਦਾਅਵਤ 'ਚ ਪੰਜਾਬ ਦੇ ਓਲੰਪਿਕ ਖਿਡਾਰੀ ਖਾਣਾ ਖਾਣ ਪਹੁੰਚੇ। ਇੰਨਾ ਹੀ ਨਹੀਂ  ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਆਪ ਡਿਨਰ ਪਰੋਸਿਆ। ਮੁਕਤਸਰ ਦੀ ਡਿਸਕਸ ਥ੍ਰੋਅ ਖਿਡਾਰਨ ਕਮਲਪ੍ਰੀਤ ਕੌਰ, ਜੋ ਮੈਡਲ ਤੋਂ ਖੁੰਝ ਗਈ ਸੀ ਉਹ ਵੀ ਦਾਅਵਤ ਵਿਚ ਸ਼ਾਮਲ ਹੋਈ। 

 

ਇਹ ਭੋਜ ਮੁਹਾਲੀ ਦੇ ਸਿਸਵਾਂ ਸਥਿਤ ਕੈਪਟਨ ਦੇ ਫਾਰਮ ਹਾਊਸ ਵਿੱਚ ਦਿੱਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਪੰਜਾਬ ਵਿੱਚ ਟੋਕੀਓ ਓਲੰਪਿਕ ਦੇ ਜੇਤੂਆਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਵਾਅਦਾ ਕੀਤਾ ਸੀ ਕਿ ਉਹ ਸਾਰੇ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਪਕਾਇਆ ਖਾਣਾ ਖੁਆਉਣਗੇ

 

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਥੋੜ੍ਹੇ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਦਰਅਸਲ, ਮੁੱਖ ਮੰਤਰੀ ਸੂਬੇ ਦੇ ਓਲੰਪਿਕ ਤਗਮਾ ਜੇਤੂ ਖਿਡਾਰੀਆਂ ਅਤੇ ਨੀਰਜ ਚੋਪੜਾ ਲਈ ਡਿਨਰ ਪਾਰਟੀ ਤਿਆਰ ਕੀਤਾ। 

CM punjab

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਚਿਕਨ ਬਣਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਨੇ ਵੀ ਉਹਨਾਂ ਦੀ ਖਾਣਾ ਬਣਾਉਣ ਵਿਚ ਮਦਦ ਕੀਤੀ।  ਪੰਜਾਬ ਦੇ ਓਲੰਪਿਕ ਤਗਮਾ ਜੇਤੂਆਂ ਦੇ ਨਾਲ-ਨਾਲ ਹਰਿਆਣਾ ਦੇ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਵੀ ਕੈਪਟਨ ਦੇ ਮਹਿਮਾਨ  ਹਨ।