ਗਵਾਲੀਅਰ 'ਚ 36 ਲੱਖ ਦੇ ਨਸ਼ੀਲੇ ਪਦਾਰਥਾਂ ਸਣੇ ਸੱਤ ਲੋਕ ਗਿ੍ਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਗਵਾਲੀਅਰ 'ਚ 36 ਲੱਖ ਦੇ ਨਸ਼ੀਲੇ ਪਦਾਰਥਾਂ ਸਣੇ ਸੱਤ ਲੋਕ ਗਿ੍ਫ਼ਤਾਰ

image

ਗਵਾਲੀਅਰ, 7 ਸਤੰਬਰ : ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਪੁਲਿਸ ਨੇ 36 ਲੱਖ ਰੁਪਏ ਦੇ ਨਸ਼ੀਲੇ ਪਦਾਰਥ, ਦੋ ਦੇਸੀ ਪਿਸਤੌਲ ਬਰਾਮਦ ਕਰ ਕੇ ਸੱਤ ਲੋਕਾਂ ਨੂੰ  ਗਿ੍ਫ਼ਤਾਰ ਕੀਤਾ ਹੈ | ਇਕ ਅਧਿਕਾਰੀ ਨੇ ਬੁਧਵਾਰ ਨੂੰ  ਇਹ ਜਾਣਕਾਰੀ ਦਿਤੀ | 
ਪੁਲਿਸ ਅਧਿਕਾਰੀ ਅਮਿਤ ਸਾਂਘੀ ਨੇ ਦਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਮੰਗਲਵਾਰ ਨੂੰ  ਮੁਰਾਰ ਇਲਾਕੇ ਵਿਚ ਇਕ ਮਹਿਲਾ ਸਮੇਤ ਸੱਤ ਲੋਕਾਂ ਨੂੰ  ਫੜਿਆ | ਉਨ੍ਹਾਂ ਦਸਿਆ ਕਿ ਕਾਬੂ ਕੀਤੇ ਲੋਕਾਂ ਕੋਲੋਂ 720 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ ਜੋ ਅਕਸਰ ਰੇਵ ਪਾਰਟੀਆਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ | ਅਧਿਕਾਰੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 36 ਲੱਖ ਰੁਪਏ ਦਾ ਅੰਦਾਜ਼ਾ ਹੈ |  ਉਨ੍ਹਾਂ ਦਸਿਆ ਕਿ ਦੋਸ਼ੀਆਂ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ |     (ਪੀਟੀਆਈ)