ਰਾਜਪਥ ਦਾ ਨਾਂ ਬਦਲ ਕੇ ਕਰਤਵਿਆ ਪਥ ਕਰਨ ਦਾ ਪ੍ਰਸਤਾਵ ਪਾਸ

ਏਜੰਸੀ

ਖ਼ਬਰਾਂ, ਪੰਜਾਬ

ਰਾਜਪਥ ਦਾ ਨਾਂ ਬਦਲ ਕੇ ਕਰਤਵਿਆ ਪਥ ਕਰਨ ਦਾ ਪ੍ਰਸਤਾਵ ਪਾਸ

image

ਨਵੀਂ ਦਿੱਲੀ, 7 ਸਤੰਬਰ : ਨਵੀਂ ਦਿੱਲੀ ਨਗਰ ਪਾਲਿਕਾ ਪਰੀਸ਼ਦ (ਐਨਡੀਐਮਸੀ) ਨੇ ਅੱਜ ਬੁਧਵਾਰ ਨੂੰ  ਰਾਜਪਥ ਦਾ ਨਾਂ ਬਦਲ ਕੇ ਕਰਤਵਿਆ ਪਥ ਕਰਨ ਦਾ ਪ੍ਰਸਤਾਵ ਪਾਸ ਕਰ ਦਿਤਾ ਹੈ |  ਐਨ ਡੀ ਐਮ ਸੀ ਦੀ ਮੈਂਬਰ ਮੀਨਾਕਸ਼ੀ ਲੇਖੀ ਨੇ ਦਸਿਆ ਕਿ ਐਨਡੀਐਮਸੀ ਪਰੀਸ਼ਦ ਦੀ ਇਕ ਵਿਸ਼ੇਸ਼ ਮੀਟਿੰਗ ਵਿਚ ਪ੍ਰਸਤਾਵ ਪਾਸ ਕੀਤਾ ਗਿਆ | 
ਪੀਐਮਓ ਦੇ ਇਕ ਬਿਆਨ ਵਿਚ  ਦਸਿਆ ਗਿਆ ਕਿ ਵੀਰਵਾਰ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਕਰਤਵਿਆ ਪਥ' ਦਾ ਉਦਘਾਟਨ ਕਰਨਗੇ ਅਤੇ ਇੰਡੀਆ ਗੇਟ 'ਤੇ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ ਉਦਘਾਟਨ ਕਰਨਗੇ | ਐਨਡੀਐਮਸੀ ਦੇ ਮੀਤ ਪ੍ਰਧਾਨ ਸਤੀਸ਼ ਉਪਾਧਿਆਏ ਨੇ ਦਸਿਆ ਕਿ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨਾਲ ਸਬੰਧਤ ਇਸ ਸਬੰਧ ਵਿਚ ਪ੍ਰਸਤਾਵ ਮਿਲਿਆ ਸੀ | ਉਨ੍ਹਾਂ ਕਿਹਾ ਕਿ ਹੁਣ  ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਨੂੰ  ਲੈ ਕੇ ਰਾਸ਼ਟਰਪਤੀ ਭਵਨ ਤਕ ਪੂਰੇ ਇਲਾਕੇ ਨੂੰ  ਕਰਤਵਿਆ ਪਥ ਕਿਹਾ ਜਾਏਗਾ | 
ਪੀਐਮਓ ਨੇ ਇਕ ਬਿਆਨ ਵਿਚ ਕਿਹਾ ਕਿ 'ਰਾਜਪਥ' ਸੱਤਾ ਦਾ ਪ੍ਰਤੀਕ ਸੀ ਅਤੇ ਉਸਨੂੰ 'ਕਰਤਵਿਆ ਪਥ' ਦਾ ਨਾਂ ਦਿਤਾ ਜਾਣਾ ਬਦਲਾਅ ਦੀ ਨਿਸ਼ਾਨੀ ਹੈ ਅਤੇ ਇਹ ਜਨਤਕ ਮਾਲਕਾਨਾ ਅਤੇ ਸਸ਼ਕਤੀਕਰਣ ਦਾ ਇਕ ਉਦਾਹਰਣ ਹੈ |    (ਪੀਟੀਆਈ)