ਸ਼ਾਹਕੋਟ ਨਹਾਉਂਦੇ ਸਮੇਂ ਸਤਲੁਜ ਦਰਿਆ ਦੇ ਤੇਜ਼ ਵਹਾਅ ਚ ਰੁੜ੍ਹਿਆ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਦੀ ਭਾਲ ਲਈ ਬਚਾਅ ਕਾਰਜ ਜਾਰੀ

photo

 

ਸ਼ਾਹਕੋਟ: ਸ਼ਾਹਕੋਟ ਦੇ ਪਿੰਡ ਚੱਕ ਰਾਮੇ 'ਚ ਵੀਰਵਾਰ ਸ਼ਾਮ ਨੂੰ ਨਦੀ 'ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਇਕ ਨੌਜਵਾਨ ਲਾਪਤਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਮਨਪ੍ਰੀਤ (17) ਪੁੱਤਰ ਸੁਰਿੰਦਰ ਕੁਮਾਰ ਸੋਨੂੰ ਵਾਸੀ ਪਿੰਡ ਤਲਵੰਡੀ ਬੂਟੀਆਂ (ਸ਼ਾਹਕੋਟ) ਆਪਣੇ 3 ਸਾਥੀਆਂ ਨਾਲ ਪਿੰਡ ਚੱਕ ਰਾਮੇ ਵਿਖੇ ਸਤਲੁਜ ਦਰਿਆ 'ਤੇ ਗਿਆ ਅਤੇ ਉਥੇ ਉਹ ਦਰਿਆ 'ਚ ਨਹਾਉਣ ਲੱਗ ਪਿਆ, ਜਿਸ 'ਚ ਦਮਨਪ੍ਰੀਤ ਦੀ ਤੇਜ਼ ਪਾਣੀ ਵਿਚ ਰੁੜ੍ਹ, ਉਹ ਪਾਣੀ ਵਿੱਚ ਡੁੱਬ ਗਿਆ, ਉਸਦੇ ਸਾਥੀਆਂ ਨੇ ਉਸਦੀ ਬਹੁਤ ਭਾਲ ਕੀਤੀ, ਪਰ ਉਸਨੂੰ ਨਹੀਂ ਮਿਲਿਆ।

ਇਹ ਵੀ ਪੜ੍ਹੋ:ਅੱਜ ਵੀ ਫ਼ਾਜ਼ਿਲਕਾ ਇਲਾਕੇ ਅੰਦਰ ਹੁੰਦੀ ਹੈ ਊਠਾਂ ਨਾਲ ਖੇਤੀ, ਲੋਕ ਸਾਂਭੀ ਬੈਠੇ ਨੇ ਆਪਣੇ ਪੁਰਖਿਆਂ ਦੀ ਵਿਰਾਸਤ 

ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਾਹਕੋਟ ਦੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਅਤੇ ਮਾਡਲ ਥਾਣਾ ਸ਼ਾਹਕੋਟ ਦੇ ਏ.ਐੱਸ.ਆਈ ਕਸ਼ਮੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜੋ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਕਰ ਰਹੇ ਹਨ। ਜਾਂਚ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਨੌਜਵਾਨ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਹੀ ਸੂਬੇ 'ਚ ਮਾਇਨਿੰਗ-ਪੰਜਾਬ ਅਤੇ ਹਰਿਆਣਾ ਹਾਈਕੋਰਟ