ਬਟਾਲਾ 'ਚ ਸਰਕਾਰੀ ਹਸਪਤਾਲ 'ਚ ਨਸ਼ੇ ਦੀ ਓਵਰਡੋਜ਼ ਕਾਰਨ ਮਹਿਲਾ ਦੀ ਮੌਤ
ਅਜੇ ਨਹੀਂ ਹੋ ਸਕੀ ਮਹਿਲਾ ਦੀ ਪਛਾਣ
File Photo
ਬਟਾਲਾ - ਸਥਾਨਕ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਚ ਨਸ਼ੇ ਦੀ ਕਥਿਤ ਓਵਰਡੋਜ਼ ਕਾਰਨ ਔਰਤ ਦੀ ਮੌਤ ਹੋ ਗਈ। ਹਸਪਤਾਲ ਦੀ ਓਪੀਡੀ ਦੇ ਬਾਹਰ ਮਹਿਲਾ ਦੀ ਲਾਸ਼ ਦੇ ਕੋਲ ਸਰਿੰਜ ਵੀ ਪਈ ਮਿਲੀ ਹੈ। ਮਹਿਲਾ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਦੱਸਿਆ ਗਿਆ ਹੈ ਕਿ ਮਹਿਲਾ ਦੀਆਂ ਪਹਿਲਾਂ ਵੀ ਨਸ਼ੇ ਦੀ ਹਾਲਤ ਵਿਚ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਔਰਤ ਦੀ ਮੌਤ ਕਦੋਂ ਹੋਈ ਹੈ। ਲਾਸ਼ ਸਵੇਰ ਤੋਂ ਹਸਪਤਾਲ ਵਿਚ ਪਈ ਸੀ, ਜਦੋਂ ਮੀਡੀਆ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਖਬਰ ਅੱਗ ਵਾਂਗ ਫੈਲ ਗਈ। ਜਦੋਂ ਸਟਾਫ਼ ਉਹ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਨੂੰ ਚੁੱਕ ਕੇ ਮੁਰਦਾਘਰ ਵਿੱਚ ਰੱਖਿਆ ਤੇ ਪੁਲਿਸ ਨੂੰ ਸੂਚਿਤ ਕੀਤਾ।