Punjab Cabinet Decisions: 'ਜਿਸ ਦਾ ਖੇਤ ਉਹਦੀ ਰੇਤ' ਸਕੀਮ ਤਹਿਤ ਕਿਸਾਨ ਨੂੰ ਰੇਤ ਚੁੱਕਣ ਦੀ ਦੇਵਾਂਗੇ ਆਗਿਆ: ਮੁੱਖ ਮੰਤਰੀ ਭਗਵੰਤ ਮਾਨ
'ਫ਼ਸਲ ਬਰਬਾਦ ਹੋਣ 'ਤੇ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ'
We will allow farmers to lift sand under the 'Jis da khetim uhdi raht' scheme: Chief Minister Bhagwant Mann
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਵਿਚੋਂ ਲਾਈਵ ਹੋ ਕੇ ਹੜ੍ਹ ਪੀੜਤਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਿਸ ਦਾ ਖੇਤ ਉਹਦੀ ਰੇਤ' ਸਕੀਮ ਤਹਿਤ ਕਿਸਾਨ ਨੂੰ ਰੇਤ ਚੁੱਕਣ ਦੀ ਆਗਿਆ ਦੇਵਾਂਗੇ । ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਆਪਣੇ ਖੇਤ ਵਿਚੋਂ ਰੇਤ ਚੁੱਕ ਕੇ ਵੇਚ ਸਕੇਗਾ।
ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ -
'ਜਿਸ ਦਾ ਖੇਤ ਉਹਦੀ ਰੇਤ' ਸਕੀਮ ਤਹਿਤ ਕਿਸਾਨ ਨੂੰ ਰੇਤ ਚੁੱਕਣ ਦੀ ਦੇਵਾਂਗੇ ਆਗਿਆ'
'ਕਿਸਾਨ ਆਪਣੀ ਮਰਜ਼ੀ ਨਾਲ ਖੇਤ 'ਚੋਂ ਰੇਤ ਚੁੱਕ ਕੇ ਵੇਚ ਸਕੇਗਾ'
'ਫ਼ਸਲ ਬਰਬਾਦ ਹੋਣ 'ਤੇ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ'
'ਹੜ੍ਹ ਕਾਰਨ ਹੋਈ ਮੌਤ ਵਾਲੇ ਪਰਿਵਾਰ ਨੂੰ ਦਿੱਤਾ ਜਾਵੇਗਾ 4 ਲੱਖ ਰੁਪਏ'
'ਹੜ੍ਹ ਵਾਲੇ ਇਲਾਕਿਆਂ 'ਚ ਕਰਜ਼ੇ ਵਾਲਿਆਂ ਨੂੰ 6 ਮਹੀਨੇ ਤੱਕ ਕੋਈ ਕਿਸ਼ਤ ਨਹੀਂ ਭਰਨੀ ਪਵੇਗੀ'
'ਪਸ਼ੂਆਂ ਦੇ ਨੁਕਸਾਨ ਲਈ ਸਹਾਇਤਾ ਰਾਸ਼ੀ ਦੇਵੇਗੀ'
'ਹਰ ਪਿੰਡ ਵਿੱਚ ਕਲੀਨਿਕ ਤੇ ਡਾਕਟਰ ਹੋਵੇਗਾ