ਸਰਕਾਰੀ ਹਸਪਤਾਲ ‘ਚ ਡਾਕਟਰਾਂ ਦੀ ਹੋਈ ਘਾਟ

ਏਜੰਸੀ

ਖ਼ਬਰਾਂ, ਪੰਜਾਬ

ਡਾਕਟਰਾਂ ਦੀ ਕਮੀ ਕਾਰਨ ਹੋਏ ਮਰੀਜ਼ ਪਰੇਸ਼ਾਨ

General lack of doctors

ਮੁਕਤਸਰ: ਮੁਕਤਸਰ ਦੇ ਮੰਡੀ ਬਰੀਵਾਲਾ ‘ਚ ਸਰਕਾਰੀ ਹਸਪਤਾਲ ਦੇ ਨਾਲ ਲਗਦੇ 30 ਪਿੰਡਾਂ ਦੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਹੈ। ਜੀ ਹਾਂ ਦਰਅਸਲ ਇਸ ਸਥਾਨ 'ਤੇ ਸਥਿਤ ਸਰਕਾਰੀ ਹਸਪਤਾਲ ਵਿਚ ਜਿੱਥੇ ਸਾਰੀਆਂ ਮਸ਼ੀਨਾਂ ਤਾਂ ਹਨ ਪਰ ਉੱਥੇ ਹੀ ਮਰੀਜ਼ਾਂ ਦੇ ਇਲਾਜ ਲਈ ਕੋਈ ਵੀ ਡਾਕਟਰ ਨਹੀਂ ਹੈ। ਇਸ ਕਾਰਨ ਮਰੀਜ਼ ਇਲਾਜ਼ ਲਈ ਥਾਂ-ਥਾਂ ‘ਤੇ ਭਟਕਣ ਲਈ ਮਜ਼ਬੂਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਹਸਪਤਾਲ ਨਾਲ ਕਰੀਬ 30 ਪਿੰਡ ਲੱਗਦੇ ਹਨ।

ਜਿੱਥੇ ਲੋਕ ਅਪਾਣਾ ਇਲਾਜ ਕਰਵਾਉਣ ਲਈ ਜਾਂਦੇ ਹਨ ਪਰ ਉੱਥੇ ਕੋਈ ਡਾਕਟਰਾਂ ਅਤੇ ਸਟਾਫ਼ ਦੀ ਕਮੀ ਹੋਣ ਕਾਰਨ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉੱਥੇ ਹੀ ਇਸ ਮੌਕੇ ‘ਤੇ ਐੱਸ.ਐੱਮ.ਓ ਡਾ. ਹਰਮਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਕੱਲੇ ਹੀ ਇਸ ਹਤਪਤਾਲ ‘ਚ ਮਰੀਜ਼ਾਂ ਨੂੰ ਮੈਡੀਕਲ ਸਹੂਲਤਾਂ ਦੇ ਰਹੇ ਹਨ। ਉੱਥੇ ਹੀ ਉਹਨਾਂ ਕਿਹਾ ਕਿ ਜਦੋਂ ਸਰਕਾਰ ਨਵੇਂ ਡਾਕਟਰਾਂ ਦੀ ਭਰਤੀ ਕਰੇਗੀ ਤਾਂ ਹੀ ਡਾਕਟਰਾਂ ਦੀ ਕਮੀ ਪੂਰੀ ਹੋ ਸਕਦੀ ਹੈ।

ਦਸ ਦਈਏ ਕਿ ਇਹ ਕੋਈ ਅਹਿਜਾ ਪਹਿਲਾ ਮਾਮਲਾ ਨਹੀਂ ਹੈ। ਪਹਿਲਾ ਵੀ ਸਰਕਾਰੀ ਹਸਪਤਾਲਾਂ ‘ਚ ਮਰੀਜ਼ਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਕਿਸੇ ਹਸਪਤਾਲ ‘ਚ ਮਸ਼ੀਨਾਂ ਹੁੰਦੀਆ ਹਨ ਤਾਂ ਉੱਥੇ ਡਾਕਟਰ ਨਹੀਂ ਹੁੰਦੇ ਜੇਕਰ ਡਾਕਟਰ ਹੁੰਦੇ ਹਨ ਤਾਂ ਉੱਥੇ ਮਸ਼ਨੀਰੀ ਨਹੀਂ ਹੁੰਦੀ ਜਿਸ ਵਿਚ ਮਰੀਜ਼ ਨੂੰ ਹੀ ਆਟੇ ਨਾਲ ਘੁਣ ਵਾਂਗ ਪੀਸਣਾ ਪੈਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਪ੍ਰਸਾਸ਼ਨ ਵੱਲੋਂ ਸਰਕਾਰੀ ਹਸਪਤਾਲ ‘ਚ ਖਾਲੀ ਪਈਆਂ ਅਸਾਮੀਆਂ ਕਦੋਂ ਭਰੀਆਂ ਜਾਂਦੀਆ ਹਨ।

ਆਲਮ ਇਹ ਹੈ ਕਿ ਇਸ ਵਜ੍ਹਾ ਨਾਲ ਸਰਕਾਰੀ ਹਸਪਤਾਲਾਂ ਦੇ ਹਾਲਾਤ ਦਿਨ -ਬ-ਦਿਨ ਬਦਤਰ ਹੋ ਰਹੇ ਹਨ ਤਾਂ ਪ੍ਰਾਈਵੇਟ ਹਸਪਤਾਲ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। ਜ਼ਾਹਿਰ ਹੈ ਡਾਕਟਰ ਪ੍ਰਾਈਵੇਟ ਹਸਪਤਾਲਾਂ ਨੂੰ ਹੀ ਚੁਣਨਗੇ ਕਿਉਂਕਿ ਉੱਥੇ ਪੈਸਾ ਵੀ ਹੈ ਤੇ ਸਹੂਲਤਾਂ ਵੀ। ਸਰਕਾਰੀ ਹਸਪਤਾਲਾਂ ਵਿਚ ਨਾ ਡਾਕਟਰ ਹਨ, ਨਾ ਦਵਾਈਆਂ ਤੇ ਨਾ ਹੀ ਸਹੂਲਤਾਂ। ਇਸ ਕਾਰਨ ਪ੍ਰਾਈਵੇਟ ਹਸਪਤਾਲ ਮਨਮਰਜ਼ੀਆਂ ਕਰ ਰਹੇ ਹਨ ਤੇ ਸਿਹਤ ਸੇਵਾਵਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।