ਸੀਸੀਟੀਵੀ 'ਚ ਕੈਦ ਹੋਇਆ ਲੁਟੇਰਿਆਂ ਦਾ ਖੌਫ਼ਨਾਕ ਕਾਰਨਾਮਾ!

ਏਜੰਸੀ

ਖ਼ਬਰਾਂ, ਪੰਜਾਬ

ਰਾਹਗੀਰ 'ਤੇ ਹਮਲਾ ਕਰਕੇ ਲੁੱਟੇ ਸੀ 2 ਲੱਖ 70 ਹਜ਼ਾਰ ਰੁਪਏ

Punjab Police

ਬਟਾਲਾ: ਪੰਜਾਬ 'ਚ ਵੱਧ ਰਹੀਆਂ ਲੁੱਟਾਂ ਖੋਹਾਂ ਨੂੰ ਲੈ ਕੇ ਪੁਲਿਸ ਪ੍ਰਸਾਸ਼ਨ ਵੱਲੋਂ ਲੁਟੇਰਿਆ 'ਤੇ ਲਗਾਤਾਰ ਸਿਕੰਜ਼ਾ ਕਸਿਆ ਜਾ ਰਿਹਾ ਹੈ। ਉੱਥੇ ਹੀ ਹੁਣ ਬਟਾਲਾ ਪੁਲਿਸ ਹੱਤ ਵੱਡੀ ਸਫ਼ਲਤਾ ਲੱਗੀ ਹੈ। ਦਰਅਸਲ ਬਟਾਲਾ ਪੁਲਿਸ ਵੱਲੋਂ 5 ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਮੋਟਰਸਾਈਕਲ ਦੀ ਚੋਰੀ ਅਤੇ ਰਸਤੇ 'ਚ ਜਾ ਰਹੇ ਲੋਕਾਂ ਤੋਂ ਲੁੱਟ ਖੋਹ ਦੀ ਵਾਰਦਾਤ ਨੂੰ ਅਜ਼ਾਮ ਦਿੰਦੇ ਸੀ।

ਜ਼ਿਕਰਯੋਗ ਹੈ ਕਿ 18  ਸਤੰਬਰ ਨੂੰ ਰਾਤ ਕਰੀਬ ਸਾਢੇ ਨੌਂ ਵਜੇ ਇੱਕ ਦੁਕਾਨਦਾਰ ਘਰ ਨੂੰ ਵਾਪਿਸ ਜਾ ਰਿਹਾ ਸੀ। ਜਿਸਨੂੰ ਕੁੱਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਰੋਕ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਸ਼ੁਰੂ ਕਰ ਦਿੱਤਾ। ਇੰਨਾਂ ਹੀ ਨਹੀਂ ਲੁਟੇਰੇ ਉਸ ਵਿਅਕਤੀ ਤੋਂ ਇੱਕ ਐਕਟਿਵਾਂ ਅਤੇ 2 ਲੱਖ 70 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਸੀ ਤੇ ਇਹ ਸਾਰੀ ਘਟਨਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਉੱਥੇ ਹੀ ਇਸ ਮਾਮਲੇ 'ਚ ਬਟਾਲਾ ਦੇ ਡੀਐੱਸਪੀ ਬੀ.ਕੇ ਸਿੰਗਲਾ ਦਾ ਕਹਿਣਾ ਹੈ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਇਕ ਆਰੋਪੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ।

ਦੱਸ ਦੇਈਏ ਕਿ ਡੀਐੱਸਪੀ ਬੀ.ਕੇ ਸਿੰਗਲਾ ਨੇ ਕਿਹਾ ਕਿ ਆਰੋਪੀਆਂ 'ਤੇ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਨਾਂ ਦੀ ਤਾਰ ਹੋਰ ਕਿਹੜੇ ਵੱਡੇ ਗਿਰੋਹਾਂ ਨਾਲ ਜੁੜੀ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।