ਬਾਦਲਾਂ ਨੂੰ ਝਟਕਾ ਦੇਣ ਲਈ ਭਾਜਪਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਮਨ ਬਣਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਥਕ ਸਿਆਸਤ ਵਿਚ ਜਿਸ ਕੋਲ ਸ਼੍ਰੋਮਣੀ ਕਮੇਟੀ ਹੈ, ਉਹ ਸਿੱਖ ਰਾਜਨੀਤੀ ਦਾ ਮੋਹਰਾ ਹੈ

BJP paves way for SGPC elections a few days after losing ties with SAD

ਅੰਮ੍ਰਿਤਸਰ(ਸੁਖਵਿੰਦਰਜੀਤ ਸਿੰਘ ਬਹੋੜੂ): ਮੋਦੀ ਸਰਕਾਰ ਨੇ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਮਨ ਬਣਾ ਲਿਆ ਹੈ ਤਾਂ ਜੋ ਬਾਦਲਾਂ ਨੂੰ ਧਾਰਮਕ ਖੇਤਰ ਵਿਚ ਵੀ ਚਿਤ ਕੀਤਾ ਜਾ ਸਕੇ। ਇਹ ਦਸਣਯੋਗ ਹੈ ਕਿ ਅਕਾਲੀ-ਭਾਜਪਾ ਗਠਜੋੜ ਦਾ ਤੋੜ ਵਿਛੋੜਾ ਖੇਤੀ ਆਰਡੀਨੈਂਸ ਦੇ ਗੰਭੀਰ ਮਸਲੇ 'ਤੇ ਹੋਇਆ ਹੈ।

ਹਰਸਿਮਰਤ ਕੌਰ ਬਾਦਲ ਰੋਸ ਵਜੋਂ ਕੇਂਦਰੀ ਮੰਡਲ ਤੋਂ ਅਸਤੀਫ਼ਾ ਦੇਣ ਉਪਰੰਤ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਅਲਵਿਦਾ ਆਖ ਦਿਤੀ ਜੋ ਇਨ੍ਹਾਂ ਦਾ ਕਾਫ਼ੀ ਪੁਰਾਣਾ ਗਠਜੋੜ ਸੀ, ਵੱਡੇ ਬਾਦਲ ਇਸ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦਿਤਾ ਸੀ, ਪਰ ਸਿਆਸਤ ਵਿਚ ਦੋਸਤੀਆਂ ਤੇ ਦੁਸ਼ਮਣੀਆਂ ਪਲ-ਪਲ ਤੇ ਡਿਗਦੀਆਂ ਰਹਿੰਦੀਆਂ ਹਨ।

ਬਾਦਲਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਮੂਹ ਦਲਾਂ ਦਾ ਮੁੱਢ ਕਿਸਾਨ ਹੈ ਜੋ ਮੋਦੀ ਸਰਕਾਰ ਵਿਰੁਧ ਸੜਕਾਂ ਅਤੇ ਰੇਲ ਪਟੜੀਆਂ 'ਤੇ ਬੈਠੇ ਹਨ। ਭਾਜਪਾ ਨੇ ਕਿਸਾਨੀ ਨਾਲ ਸਬੰਧਤ ਬਿਲ ਤੇਜ਼ੀ ਨਾਲ ਪਾਸ ਕਰ ਕੇ ਵੱਡੇ ਘਰਾਣਿਆਂ ਨੂੰ ਖ਼ੁਸ਼ ਕਰ ਲਿਆ ਹੈ ਪਰ ਦੂਸਰੇ ਪਾਸੇ ਕਿਸਾਨੀ ਨੇ ਇਹ ਬਿਲ ਰੱਦ ਕਰਵਾਉਣ ਲਈ ਅੰਦੋਲਨ ਸ਼ੁਰੂ ਕੀਤਾ ਹੈ ਪਰ ਮੋਦੀ ਹਕੂਮਤ ਟਸ ਤੋਂ ਮਸ ਨਹੀਂ ਹੋ ਰਹੀ

ਜਿਸ ਦਾ ਖ਼ਮਿਆਜ਼ਾ ਭਾਰਤੀਆਂ ਨੂੰ ਭੁਗਤਣਾ ਪਵੇਗਾ। ਸਿੱਖ ਹਲਕਿਆਂ ਮੁਤਾਬਕ ਬਾਦਲਾਂ ਦੀਆਂ ਗ਼ਲਤ ਨੀਤੀਆਂ ਨੇ ਨੌਬਤ ਇਥੋਂ ਤਕ ਲਿਆਂਦੀ ਜੋ 10 ਸਾਲ ਤੋਂ ਭਾਜਪਾ ਅੱਗੇ ਗੋਡੇ ਟੇਕਦੀ ਰਹੀ ਤੇ ਹੁਣ ਉਸ ਨੂੰ ਕਿਸਾਨੀ ਦਾ ਹੇਜ਼ ਚੜ੍ਹ ਗਿਆ ਹੈ। ਇਥੇ ਇਹ ਵੀ ਦਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਚੋਣ ਕਰਵਾਉਣ ਲਈ ਸੇਵਾ ਮੁਕਤ ਜਸਟਿਸ ਬਲਦੇਵ ਸਿੰਘ ਦੀ ਨਿਯੁਕਤੀ ਕਰ ਦਿਤੀ ਹੈ। ਚਰਚਾ ਹੈ ਕਿ ਭਾਜਪਾ ਨੇ ਅੱਧੋ-ਅੱਧ 60-57 ਵਿਧਾਨ ਸਭਾ ਦੀਆਂ ਸੀਟਾਂ 'ਤੇ ਚੋਣ ਲੜਨੀ ਹੈ ਤੇ ਸਿੱਖ ਪ੍ਰਭਾਵ ਵਾਲੇ ਸੂਬੇ ਦਾ ਖ਼ਤਮ ਕਰਨਾ ਹੈ।

ਸੂਤਰ ਦਸਦੇ ਹਨ ਕਿ ਕੈਪਟਨ ਸਰਕਾਰ ਕਰ ਕੇ ਬਾਦਲਾਂ ਨੇ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਲਈ ਅਪਣਾ ਅਸਰ-ਰਸੂਖ ਵਰਤਿਆ ਸੀ ਜਿਸ ਨੂੰ ਭਾਜਪਾ ਨੇ ਹਥਿਆਰ ਬਣਾ ਕੇ ਬਾਦਲਾਂ ਨੂੰ ਝਟਕਾ ਗੁਰਦਵਾਰਾ ਚੋਣ ਕਮਿਸ਼ਨ ਹੀ ਨਿਯੁਕਤੀ ਕਰ ਕੇ ਦੇ ਦਿਤਾ ਹੈ। ਅੰਗਰੇਜ਼ਾਂ ਤੋਂ ਬਾਅਦ ਦੇਸ਼ ਅਜ਼ਾਦ ਹੋਣ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਕਦੇ ਸਮੇਂ ਸਿਰ ਨਹੀਂ ਹੋਈ।