ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਦੇ ਸਰਗਰਮ ਆਗੂ ਜਸਵਿੰਦਰ ਸਿੰਘ ਜੱਸੀ ਅਪਣੇ ਸਮਰਥਕਾਂ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਦੇ ਸਰਗਰਮ ਆਗੂ ਜਸਵਿੰਦਰ ਸਿੰਘ ਜੱਸੀ ਅਪਣੇ ਸਮਰਥਕਾਂ ਨਾਲ ਲਖੀਮਪੁਰ ਲਈ ਹੋਏ ਰਵਾਨਾ 

image

ਨਾਲ ਲਖੀਮਪੁਰ ਲਈ ਹੋਏ ਰਵਾਨਾ

ਐਸ.ੲ.ੇ ਐਸ. ਨਗਰ, 7 ਅਕਤੂਬਰ (ਸੁਖਦੀਪ ਸਿੰਘ ਸੋਈਾ) : ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਦੇ ਸਰਗਰਮ ਆਗੂ ਜਸਵਿੰਦਰ ਸਿੰਘ ਜੱਸੀ ਅੱਜ ਆਪਣੇ ਸਮਰਥਕਾਂ ਨਾਲ ਲਖਮੀਰਪੁਰ ਦੀ ਘਟਨਾ ਨੰੂ ਲੈ ਕੇ ਕਾਂਗਰਸ ਦਾ ਹੱਲਾ ਬੋਲ ਪੋ੍ਰਗਰਾਮ ਵਿਚ ਸ਼ਾਮਿਲ ਹੋਏ | 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਗੂ ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਲਖਮੀਰਪੁਰ ਦੀ ਘਟਨਾ ਨੇ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਦੇਸ਼ ਦੀ ਅੰਨੀ ਅਤੇ ਬੋਲੀ ਸਰਕਾਰ ਭਾਜਪਾ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਕ ਰਹੀ  | ਜਿਸ ਕਰਕੇ ਦੇਸ਼ ਵਿਚ ਭਾਜਪਾ ਦੇ ਵਿਰੁੱਧ ਲੋਕਾ ਵਿਚ ਰੋਸ ਪਾਇਆ ਜਾ ਰਿਹਾ ਹੈ | ਕਿਉਂਕਿ ਭਾਜਪਾ ਆਪਣੇ ਮੰਤਰੀ ਸਮੇਤ ਉਸ ਦੇ ਬੇਟੇ ਅਤੇ ਸਮਰਥਕਾ ਨੂੰ ਬਚਾਉਣ ਲਈ ਕੋਝੀਆਂ ਚਾਲਾ ਚੱਲ ਰਹੀ ਹੈ ਅਤੇ ਜਨਤਾ ਨੂੰ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ | ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੇ ਧਾਰਾ 144 ਲਾਈ ਹੋਈ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਥੇ ਸਮਾਰੋਹਾਂ ਵਿਚ ਸ਼ਿਰਕਤ ਕਰ ਰਹੇ ਹਨ | ਕੀ ਇਹ ਨਿਯਮ ਪ੍ਰਧਾਨ ਮੰਤਰੀ 'ਤੇ ਲਾਗੂ ਨਹੀਂ ਹੁੰਦੇ | 
ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਇਸ ਜਬਰ ਦੇ ਵਿਰੁੱਧ ਦੇਸ਼ ਦੀ ਜਨਤਾ ਜਾਗਰੂਕ ਹੋ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਦੀ ਇਸ ਦੇਸ਼ ਵਿਚੋਂ ਜੜ ਪੁੱਟੀ ਜਾਵੇਗੀ | ਉਨ੍ਹਾਂ ਕਿਹਾ ਕਿ ਦੇਸ਼ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਆਪਣੇ ਆਹੁੱਦੇ ਤੋਂ ਦੇਣ ਅਤੇ ਮੁੱਖ ਮੰਤਰੀ ਯੋਗੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਭਾਜਪਾ ਨੂੰ ਜੋ ਲੋਕਾ ਨੇ ਬਹੁਮਤ ਦਿੱਤਾ ਗਿਆ ਸੀ ਉਸ ਦਾ ਭਾਜਪਾ ਨੇ ਗਲਤ ਫਾਇਦਾ ਉਠਾਇਆ ਹੈ ਅਤੇ ਸੱਤਾ ਦੇ ਨਸ਼ੇ ਵਿਚ ਗਲਤ ਵਰਤੋਂ ਕੀਤੀ ਜਾ ਰਹੀ ਹੈ | ਅੱਜ ਜਦੋਂ ਜਸਵਿੰਦਰ ਸਿੰਘ ਜੱਸੀ ਆਪਣੇ ਸਮਰਥਕਾਂ ਸਮੇਤ ਲਖਮੀਰਪੁਰ ਲਈ ਰਵਾਨਾ ਹੋਏ ਤਾ ਉਨ੍ਹਾਂ ਨੂੰ ਸਹਾਰਨਪੁਰ ਵਿਖੇ ਗਿ੍ਫਤਾਰ ਕਰਕੇ ਕਿਸੇ ਅਣਦੱਸੀ ਥਾਂ 'ਤੇ ਲਿਜਾਇਆ ਗਿਆ | 
ਅੱਜ  ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਦੇ ਸਰਗਰਮ ਆਗੂ ਜਸਵਿੰਦਰ ਸਿੰਘ ਜੱਸੀ ਨਾਲ ਮਨੀਸ਼ ਗੌਤਮ ਮਾਜਰੀ, ਜਸਵਿੰਦਰ ਸਿਘ ਫੌਜੀ ਸਿਆਲਬਾ, ਅਮਲ ਸ਼ਰਮਾਂ ਪੰਚ ਝੰਜੇੜੀ, ਲਾਡੀ ਝੰਜੇੜੀ , ਯੁਵਰਾਜ ਵਰਮਾਂ, ੍ਰਮਹਿੰਦਰ ਸਿੰਘ, ਰੋਸ਼ਲ ਸੰਦੀਪ, ਅਮਨਦੀਪ, ਸ਼ੁਭ ਸੇਖੋ, ਸੁੱਖੀ ਸਿੰਘ, ਅਮਨ ਰਾਣਾ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਸਮਰਥਕ ਹਾਜਰ  ਸਨ |