ਕੈਪਟਨ ਦੇ ਜਾਣ ਨਾਲ ਪਾਰਟੀ ਨੂੰ  ਅਸਰ ਪਵੇਗਾ ਪਰ ਉਨ੍ਹਾਂ ਦੀ ਅਪਣੀ ਸੋਚ ਹੈ : ਬ੍ਰਹਮ ਮਹਿੰਦਰਾ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਦੇ ਜਾਣ ਨਾਲ ਪਾਰਟੀ ਨੂੰ  ਅਸਰ ਪਵੇਗਾ ਪਰ ਉਨ੍ਹਾਂ ਦੀ ਅਪਣੀ ਸੋਚ ਹੈ : ਬ੍ਰਹਮ ਮਹਿੰਦਰਾ

image

ਪਟਿਆਲਾ, 7 ਅਕਤੂਬਰ (ਜਗਤਾਰ ਸਿੰਘ) : ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਵਿਚੋਂ ਜਾਣ ਨਾਲ ਅਸਰ ਤਾਂ ਹੋਵੇਗਾ ਲੇਕਿਨ ਇਹ ਕੈਪਟਨ ਅਮਰਿੰਦਰ ਸਿੰਘ ਦੀ ਅਪਣੀ ਸੋਚ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਮੰਤਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਸਰਕਟ ਹਾਊਸ ਵਿਚ ਪਹੁੰਚ ਕੇ ਪੱਤਰਕਾਰਾਂ ਦੇ ਸਵਾਲਾਂ ਦੌਰਾਨ ਕੀਤਾ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੇਰੀ ਸੀਨੀਅਰਤਾ ਨੂੰ  ਧਿਆਨ ਵਿਚ ਰਖਦਿਆਂ ਮੈਨੂੰ ਮੰਤਰੀ ਪਦ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਲਈ ਮੈਂ ਉਨ੍ਹਾਂ ਦਾ ਧਨਵਾਦ ਕਰਦਾ ਹਾਂ | ਪੱਤਰਕਾਰਾਂ ਵਲੋਂ ਕਾਂਗਰਸ ਦੇ ਕਾਟੋ ਕਲੇਸ਼ ਬਾਰੇ ਪੁੱਛਣ 'ਤੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕਾਂਗਰਸ ਜਥੇਬੰਦ ਹੈ ਪਰ ਜਦੋਂ ਬ੍ਰਹਮ ਮਹਿੰਦਰਾ ਨੂੰ  ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੇਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਸਵਾਲ ਦਾ ਜਵਾਬ ਨਾ ਦੇ ਕੇ ਉਲਟਾ ਸਵਾਲ ਸਿੱਧੂ ਸਾਹਿਬ ਨੂੰ  ਹੀ ਕਰੋ ਦਾ ਆਖ ਕੇ ਅੱਗੇ ਨੂੰ  ਤੁਰ ਗਏ | ਇਸ ਮੌਕੇ ਹਲਕੇ ਸਬੰਧੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੋਵਿਡ ਦੇ ਚਲਦਿਆਂ ਉਹ ਲੰਮਾ ਸਮਾਂ ਅਪਣੇ ਹਲਕੇ ਦੇ ਲੋਕਾਂ ਨੂੰ  ਮਿਲ ਨਹੀਂ ਸਕੇ ਇਸ ਕਰ ਕੇ ਅੱਜ ਹਲਕੇ ਦੇ ਲੋਕ ਮਿਲਣ ਆਏ ਹਨ ਅਤੇ ਉਹ ਸਾਰਿਆਂ ਨੂੰ  ਚੰਗੀ ਤਰ੍ਹਾਂ ਜਾਣਦੇ ਹਨ |
ਬ੍ਰਹਮ ਮਹਿੰਦਰਾ ਨੇ ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਚਾਰ ਸਾਲਾਂ ਵਿਚ ਉਨ੍ਹਾਂ ਨੇ ਵਿਕਾਸ ਕਾਰਜਾਂ ਵਲ ਪੂਰਾ ਧਿਆਨ ਦਿਤਾ ਹੈ ਅਤੇ ਜੋ ਚੋਣ ਵਾਅਦੇ ਕੀਤੇ ਸਨ ਉਨ੍ਹਾਂ 'ਚੋਂ 80 ਫ਼ੀ ਸਦੀ ਚੋਣ ਵਾਅਦੇ ਪੂਰੇ ਵੀ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਪਣੇ ਹਲਕੇ ਦੇ ਵਿਕਾਸ ਕਾਰਜਾਂ ਲਈ ਉਨ੍ਹਾਂ ਵਲੋਂ ਕੋਈ ਕਸਰ ਨਹੀਂ ਛੱਡੀ ਗਈ ਹੈ ਅਤੇ ਹਰ ਹਫ਼ਤਾ ਉਹ ਪਟਿਆਲੇ ਵਿਚ ਰਹਿਣਗੇ ਅਤੇ ਵਿਕਾਸ ਕਾਰਜਾਂ 'ਤੇ ਨਿਗਰਾਨ ਕਰਨਗੇ | ਇਸ ਮੌਕੇ ਪਟਿਆਲਾ ਦਿਹਾਤੀ ਦੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ  ਬੁੱਕੇ ਦੇ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਵੀ ਕੀਤਾ | 
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਤ ਬਾਂਗਾ, ਕੌਂਸਲਰ ਹਰਦੀਪ ਸਿੰਘ ਖਹਿਰਾ, ਸੇਵਕ ਸਿੰਘ ਝਿੱਲ, ਰਵੀ ਕੁਲਭੂਸ਼ਣ, ਹੈਪੀ ਸ਼ਰਮਾ, ਸੰਜੀਵ ਬਾਤਿਸ਼ ਆਦਿ ਕਾਂਗਰਸੀ ਆਗੂ ਮੌਜੂਦ ਸਨ |  
ਫੋਟੋ ਨੰ 7ਪੀਏਟੀ. 6