ਅੰਮ੍ਰਿਤਸਰ 'ਚ ਕਾਰ ਤੇ ਮੋਟਰਸਾਈਕਲ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ, 8 ਫੁੱਟ ਉਛਲਿਆ ਨੌਜਵਾਨ
ਜ਼ਖਮੀ ਹਾਲਤ ਚ ਨੌਜਵਾਨ ਹਸਪਤਾਲ 'ਚ ਭਰਤੀ
ਅੰਮ੍ਰਿਤਸਰ: ਅੰਮ੍ਰਿਤਸਰ 'ਚ ਭਿਆਨਕ ਹਾਦਸਾ ਵਾਪਰ ਗਿਆ। ਇਥੇ ਬਾਈਪਾਸ ਰੋਡ ‘ਤੇ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਸਵਾਰ ਅਤੇ ਉਸਦੀ ਬਾਈਕ 8 ਫੁੱਟ ਤੱਕ ਹਵਾ ‘ਚ ਉਛਲ ਗਈ। ਨੌਜਵਾਨ ਗੰਭੀਰ ਜ਼ਖ਼ਮੀ ਹੈ ਅਤੇ ਬੇਹੋਸ਼ ਹੈ ਇਸ ਦੇ ਨਾਲ ਹੀ ਉਸ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਜਾਣਕਾਰੀ ਅਨੁਸਾਰ ਕਟੜਾ ਕਰਮ ਸਿੰਘ ਦਾ ਰਹਿਣ ਵਾਲਾ 21 ਸਾਲਾਂ ਮਨਪ੍ਰੀਤ ਕਿਸੇ ਕੰਮ ਲਈ ਯੂਨੀਵਰਸਿਟੀ ਤੋਂ ਬਾਈਪਾਸ ਰਾਹੀਂ ਖਾਸਾ ਰੋਡ ਵੱਲ ਜਾ ਰਿਹਾ ਸੀ। ਉਹ ਛਾਉਣੀ ਖੇਤਰ ਦੇ ਬਿਲਕੁਲ ਸਾਹਮਣੇ ਹੀ ਸੀ ਕਿ ਇੱਕ ਚਿੱਟੇ ਰੰਗ ਦੀ ਮਰਸੀਡੀਜ਼ ਕਾਰ ਰੌਂਗ ਸਾਈਡ ਤੋਂ ਆ ਗਈ।
ਬਾਈਕ ਦੀ ਸਪੀਡ ਵੀ ਜ਼ਿਆਦਾ ਸੀ, ਜਿਸ ਕਾਰਨ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਕਰੀਬ 8 ਫੁੱਟ ਤੱਕ ਹਵਾ ‘ਚ ਛਾਲ ਮਾਰ ਕੇ ਕਰੀਬ 20 ਫੁੱਟ ਅੱਗੇ ਜਾ ਡਿੱਗਿਆ। ਹਾਦਸੇ ਵਿੱਚ ਮਨਪ੍ਰੀਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਲੋਕਾਂ ਨੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।