Air Force Day: ਸੁਖਨਾ ਝੀਲ 'ਤੇ ਦੇਖਣ ਨੂੰ ਮਿਲੀ ਹਵਾਈ ਫ਼ੌਜ ਦੀ ਤਾਕਤ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤੀ ਸ਼ਿਰਕਤ
ਰਾਫੇਲ, ਸੁਖੋਈ, ਮਿਗ, ਪ੍ਰਚੰਡ, ਮਿਰਾਜ, ਚੇਤਕ, ਚੀਤਾ, ਚਿਨੂਕ, ਰੁਦਰ ਵਰਗੇ 80 ਤੋਂ ਵੱਧ ਜਹਾਜ਼ਾਂ ਨੇ ਅਸਮਾਨ ਵਿਚ ਤਾਕਤ ਦਿਖਾਈ
ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਦਿਵਸ 'ਤੇ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਸੁਖਨਾ ਝੀਲ ’ਤੇ ਏਅਰ ਸ਼ੋਅ ਕਰਵਾਇਆ ਗਿਆ। ਇਸ ਮੌਕੇ ਹਵਾਈ ਸੈਨਾ ਦੇ ਜਵਾਨਾਂ ਨੇ ਅਸਮਾਨ ਵਿਚ ਕਰਤੱਬ ਦਿਖਾਏ। ਪ੍ਰੋਗਰਾਮ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਪਹੁੰਚੇ। ਉਹਨਾਂ ਦੇ ਨਾਲ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸਨ। ਪ੍ਰੋਗਰਾਮ ਵਿਚ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਸਨ।
Air Show at Chandigarh Sukhna Lake
ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਏਅਰ ਸ਼ੋਅ ਦਾ ਆਨੰਦ ਮਾਣਿਆ। ਸੁਖਨਾ ਝੀਲ 'ਤੇ ਏਅਰ ਸ਼ੋਅ ਦੇਖਣ ਲਈ ਹਜ਼ਾਰਾਂ ਲੋਕ ਪਹੁੰਚੇ। ਏਅਰ ਸ਼ੋਅ ਸ਼ਾਮ 5 ਵਜੇ ਤੱਕ ਚੱਲਿਆ।
Air Show at Chandigarh Sukhna Lake
ਰਾਫੇਲ, ਸੁਖੋਈ, ਮਿਗ, ਪ੍ਰਚੰਡ, ਮਿਰਾਜ, ਚੇਤਕ, ਚੀਤਾ, ਚਿਨੂਕ, ਰੁਦਰ ਵਰਗੇ 80 ਤੋਂ ਵੱਧ ਜਹਾਜ਼ਾਂ ਨੇ ਅਸਮਾਨ ਵਿਚ ਤਾਕਤ ਦਿਖਾਈ। ਹਵਾਈ ਸੈਨਾ ਦੇ ਸਿਖਲਾਈ ਪ੍ਰਾਪਤ ਜਵਾਨਾਂ ਨੇ ਪੈਰਾਸ਼ੂਟ ਰਾਹੀਂ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਕਾਰਨਾਮਾ ਕੀਤਾ। ਇਸ ਮੌਕੇ ਹਵਾਈ ਸੈਨਾ ਨੇ ਆਪਣੇ ਜਵਾਨਾਂ ਲਈ ਨਵੀਂ ਲੜਾਕੂ ਵਰਦੀ ਵੀ ਲਾਂਚ ਕੀਤੀ।