ਫਤਿਹਗੜ੍ਹ ਸਾਹਿਬ 'ਚ ਦਰਖ਼ਤ ਨਾਲ ਟਕਰਾਈ ਕਾਰ, ਪੁੱਤ ਦੀ ਮੌਤ, ਪਿਤਾ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਵਾਰਾ ਪਸ਼ੂ ਨੂੰ ਬਚਾਉਂਦੇ ਸਮੇਂ ਵਿਗੜਿਆ ਕਾਰ ਦਾ ਸੰਤੁਲਨ

photo

 

ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਦੇ ਸਰਹਿੰਦ-ਪਟਿਆਲਾ ਰੋਡ 'ਤੇ ਕਾਰ ਦੇ ਸਾਹਮਣੇ ਇਕ ਅਵਾਰਾ ਪਸ਼ੂ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਦਰਖ਼ਤ ਨਾਲ ਜਾ ਟਕਰਾਈ। ਇਸ ਕਾਰਨ ਕਾਰ ਚਲਾ ਰਹੇ ਨੌਜਵਾਨ ਦੀ ਮੌਤ ਹੋ ਗਈ। ਉਸ ਦਾ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। 

ਇਹ ਵੀ ਪੜ੍ਹੋ: ਬਹਿਸ ਅਤੇ ਚਰਚਾ ਲੋਕਤੰਤਰ ਦੇ ਅਹਿਮ ਅੰਗ ਹਨ, ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗੱਲਬਾਤ ਤੋਂ ਭੱਜਣਾ ਨਹੀਂ ਚਾਹੀਦਾ- ਕੰਗ

ਜਾਣਕਾਰੀ ਅਨੁਸਾਰ ਬਲਜੀਤ ਸਿੰਘ ਵਾਸੀ ਅਲੀਪੁਰ ਸੋਢੀਆਂ ਪਟਿਆਲਾ ਵਿਖੇ ਕੰਮ ਕਰਦਾ ਸੀ। ਜਿਸ ਕਾਰਨ ਦੇਰ ਰਾਤ ਬਲਜੀਤ ਸਿੰਘ ਆਪਣੇ ਲੜਕੇ ਸੁਖਚੈਨ ਸਿੰਘ (27) ਨਾਲ ਕਾਰ ਵਿੱਚ ਬੈਠ ਕੇ ਬਾਹਰ ਚਲਾ ਗਿਆ। ਸਵਿਫਟ ਕਾਰ ਸੁਖਚੈਨ ਸਿੰਘ ਚਲਾ ਰਿਹਾ ਸੀ। ਪਿੰਡ ਖੌੜਾ ਨੇੜੇ ਮੋੜ ’ਤੇ ਕਾਰ ਅੱਗੇ ਇੱਕ ਲਾਵਾਰਸ ਪਸ਼ੂ ਆ ਗਿਆ।

ਇਹ ਵੀ ਪੜ੍ਹੋ: 'ਭਾਜਪਾ ਦੇ ਜ਼ੁਲਮ ਦਾ ਦੀਵਾ ਜਲਦੀ ਬੁਝਣ ਵਾਲਾ ਹੈ', CM ਭਗਵੰਤ ਮਾਨ ਨੇ ਸੰਜੇ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ  

ਪਸ਼ੂ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਜ਼ਖਮੀ ਪਿਓ-ਪੁੱਤ ਨੂੰ ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਆਂਦਾ ਗਿਆ। ਉਥੇ ਡਾਕਟਰਾਂ ਨੇ ਸੁਖਚੈਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਜਾਂਚ ਕਰ ਰਹੇ ਥਾਣਾ ਮੂਲੇਪੁਰ ਦੇ ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਦਾ ਕਸੂਰ ਨਹੀਂ ਹੈ। ਜਿਸ ਕਾਰਨ ਪੁਲਿਸ ਨੇ ਬਲਜੀਤ ਸਿੰਘ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ |