ਸੀਨੀਅਰ ਸਿਟੀਜ਼ਨ ਕੌਂਸਲ ਚੰਡੀਗੜ੍ਹ ਵਲੋਂ ਮਨਾਇਆ ਗਿਆ WORLD ELDERS DAY

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੌਂਸਲਰ ਯੋਗੇਸ਼ ਢੀਂਗਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ

World Elders Day was celebrations

 

ਚੰਡੀਗੜ੍ਹ: ਸੀਨੀਅਰ ਸਿਟੀਜ਼ਨ ਕੌਂਸਲ ਚੰਡੀਗੜ੍ਹ ਵਲੋਂ ਸ਼ਨਿਚਰਵਾਰ ਨੂੰ ਵਰਲਡ ਐਲਡਰਜ਼ ਡੇ ਮਨਾਇਆ ਗਿਆ। ਇਹ ਪ੍ਰੋਗਰਾਮ ਸੈਕਟਰ-37 ਦੇ ਕਮਿਊਨਿਟੀ ਸੈਂਟਰ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਇਲਾਕਾ ਕੌਂਸਲਰ ਯੋਗੇਸ਼ ਢੀਂਗਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।


World Elders Day was celebrations

ਇਸ ਮੌਕੇ ਡਾ.ਜੀ.ਐਸ.ਸਿੱਧੂ, ਐਮ.ਡੀ ਅਤੇ ਡੀ.ਐਮ ਗੈਸਟਰੋ ਪੀਜੀਆਈ ਨੇ ਸੀਨੀਅਰ ਸਿਟੀਜ਼ਨਾਂ ਦੇ ਸਿਹਤ ਸਬੰਧੀ ਸਵਾਲਾਂ ਦੇ ਜਵਾਬ ਦਿਤੇ ਅਤੇ ਉਨ੍ਹਾਂ ਨੂੰ ਸਿਹਤਮੰਦ ਰਹਿਣ ਦੇ ਨੁਕਤੇ ਦਿਤੇ। ਇਸ ਮੌਕੇ ਨਵ ਰੂਹੀ ਮਿਊਜ਼ੀਕਲ ਗਰੁੱਪ ਅਤੇ ਹੋਰ ਗਾਇਕਾਂ ਨੇ ਪੁਰਾਣੇ ਗੀਤ ਗਾ ਕੇ ਸੀਨੀਅਰ ਸਿਟੀਜ਼ਨਾਂ ਦਾ ਦਿਲ ਜਿੱਤਿਆ।


World Elders Day was celebrations

ਇਹ ਜਾਣਕਾਰੀ ਕੌਂਸਲ ਦੇ ਪ੍ਰਧਾਨ ਐਸ.ਕੇ. ਕਾਲੀਆ ਨੇ ਦਿਤੀ। ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬੀ.ਜੇ ਕਾਲੀਆ, ਮੀਤ ਪ੍ਰਧਾਨ ਰਵਿੰਦਰ ਪੁਸ਼ਪ ਭਗਤਿਆਰ, ਸਕੱਤਰ ਜਨਰਲ ਬੀ.ਆਰ ਰੰਗਾਰਾ ਆਦਿ ਹਾਜ਼ਰ ਸਨ।