ਕੈਪਟਨ ਸਰਕਾਰ ਵੱਲੋਂ ਧਰਨੇ, ਜਲੂਸ, ਇੱਕਠ, ਮਾਰਚ ਕੱਢਣ ਵਾਲਿਆ 'ਤੇ ਠੱਲ੍ਹ ਪਾਉਣ ਲਈ ਨਵੇਂ ਹੁਕਮ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋਂ ਜਿਹੜੇ ਲੋਕ ਧਰਨੇ, ਜਲੂਸ, ਇੱਕਠ, ਮਾਰਚ, ਆਦਿ ਕੱਢਦੇ ਹਨ, ਉਹਨਾਂ ਨੂੰ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ...

Captain Amrinder Singh

ਚੰਡੀਗੜ੍ਹ (ਭਾਸ਼ਾ) : ਪੰਜਾਬ ਸਰਕਾਰ ਵੱਲੋਂ ਜਿਹੜੇ ਲੋਕ ਧਰਨੇ, ਜਲੂਸ, ਇੱਕਠ, ਮਾਰਚ, ਆਦਿ ਕੱਢਦੇ ਹਨ, ਉਹਨਾਂ ਨੂੰ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਨੇ ਵੱਡੀ ਪੱਧਰ ਉਤੇ ਡਿਪਟੀ ਕਮਿਸ਼ਨਰਾਂ, ਜਿਲ੍ਹਾ ਪੁਲਿਸ ਮੁਖੀਆ ਅਤੇ ਪੁਲਿਸ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਗ੍ਰਹਿ ਸਕੱਤਰ ਨੂੰ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਆਖਿਆ ਗਿਆ ਸੀ ਜਦੋਂ ਹਾਲ ਹੀ ਵਿਚ ਅੰਮ੍ਰਿਤਸਰ ਵਿਚ ਦੁਸ਼ਹਿਰੇ ਮੌਕੇ ਇਕ ਭਿਆਨਕ ਰੇਲ ਹਾਦਸਾ ਹੋਇਆ ਸੀ।

ਜਾਰੀ ਕੀਤੇ ਹੋਏ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਮੰਨਜ਼ੂਰੀ ਦਿੰਦੇ ਹੋਏ ਸਮਰੱਥ ਅਥਾਰਟੀ ਆਯੋਜਕਾਂ ਦੇ ਰੂਟ ਅਤੇ ਜਨਤਕ ਆਰਡਰ, ਜਨਤਕ ਸੁਰੱਖਿਆ, ਸਾਫ਼-ਸਫ਼ਾਈ ਅਤੇ ਵਾਤਾਵਰਨ ਦੀ ਸੁਰੱਖਿਆ ਤੋਂ ਇਲਾਵਾਂ ਸੰਕਟਕਾਲੀਨ ਸਥਿਤੀਆਂ ਆਦਿ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧਾਂ ਨਾਲ ਜੁੜੇ ਹੋਏ ਕਾਰਕਾਂ ਨੂੰ ਵਿਚਾਰੇਗੀ। ਉਹਨਾਂ ਨੇ ਇਹ ਕਿਹਾ ਕਿ ਆਯੋਜਨ ਅਤੇ ਇਸ ਵਿਚ ਸ਼ਮੂਲੀਅਤ ਕਰਨ ਵਾਲੇ ਜਨਤਕ ਅਤੇ ਨਿਜੀ ਜਾਇਦਾਦ ਦੀ ਭੰਨ ਤੋੜ ਵਿਚ ਸ਼ਾਮਲ ਨਾ ਹੋਣ ਅਤੇ ਉਹ ਵੱਖ-ਵੱਖ ਮਾਮਲਿਆਂ ਵਿਚ ਅਦਾਲਤ ਵੱਲੋਂ ਦਿੱਤੀਆਂ ਗਈਆਂ ਸੇਧਾਂ ਅਤੇ ਵੱਖ-ਵੱਖ ਕਾਨੂੰਨਾਂ ਦੀ ਪਾਲਣਾ ਕਰਨ।

ਇਸ ਦੇ ਨਾਲ ਹੀ ਸਮਰੱਥ ਅਥਾਰਿਟੀ ਵਿਅਕਤੀਆਂ ਅਤੇ ਭਾਈਚਾਰਿਆਂ ਦੇ ਆਮ ਜਨਜੀਵਨ ਵਿਚ ਕੋਈ ਵੀ ਵਿਘਨ ਨਾ ਪੈਣ ਦੇਣ ਨੂੰ ਜ਼ਰੂਰੀ ਬਣਾਵੇਗੀ। ਕੂੜਾ-ਕਰਕਟ ਸੁੱਟ ਕੇ ਵਾਤਾਵਰਨ ਪ੍ਰਦੂਸ਼ਣ ਨਾ ਪੈਦਾ ਕਰਨ, ਲਾਊਡ ਸਪੀਕਰਾਂ ਰਾਹੀਂ ਸ਼ੋਰ ਪ੍ਰਦੂਸ਼ਣ, ਆਵਾਜਾਈ ਵਿਚ ਰੁਕਵਟ ਉਤੇ ਅਰਾਜਕਤਾ ਆਦਿ ਨੂੰ ਵੀ ਅਥਾਰਿਟੀ ਜਕੀਨੀ ਬਣਾਵੇਗੀ। ਇਸ ਦੇ ਨਾਲ ਹੀ ਜੇ ਕੋਈ ਵਿਅਕਤੀ ਜਾਂ ਆਰਗੇਨਾਈਜੇਸ਼ਨ ਸਿਆਸੀ ਪਾਰਟੀ ਜਨਤਕ ਜਾਂ ਨਿਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਕਿਸੇ ਹਿੰਸਕ ਵਿਰੋਧ ਦਾ ਸੱਦਾ ਦਿੰਦੀ ਹੈ।

 ਵੀਡੀਓ ਗ੍ਰਾਫ਼ੀ ਆਯੋਜਕਾਂ ਦੀ ਲਾਗਤ ਉਤੇ ਆਯੋਜਕਾਂ ਤੋਂ ਪ੍ਰਾਪਤ ਕੀਤੀ ਜਾਵੇ ਜਾਂ ਉਸ ਵੱਲੋਂ ਵੱਲੋਂ ਬੁਲਾਏ ਗਏ ਵਿਰੋਧ ਪ੍ਰਰਦਸ਼ਨ ਤੋਂ ਬਾਅਦ ਨਤੀਜ਼ੇ ਨਾਲ ਜਨਤਕ ਅਤੇ ਨਿਜੀ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਦੇ ਖ਼ਿਲਾਫ਼ ਐਫ਼.ਆਈ.ਆਰ ਆਗੂਆਂ ਦੇ ਨਾਂ ਉਤੇ ਜਾਂ ਵਿਰੋਧ ਵਿਖਾਵੇ ਦਾ ਸੱਦਾ ਦੇਣ ਵਾਲੇ ਵਿਅਕਤੀਆਂ ਦੇ ਵਿਰੁੱਧ ਦਰਜ ਕੀਤੀ ਜਾਵੇਗੀ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜੇ ਕਿਸੇ ਮਾਮਲੇ ਵਿਚ ਅਜਿਹਾ ਸੱਦਾ ਅਧਿਕਾਰਤ ਬੁਲਾਰੇ ਵੱਲੋਂ ਜਾਂ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ/ਪੇਜ ਰਾਹੀਂ ਵਿਅਕਤੀ, ਸਿਆਸੀ ਪਾਰਟੀ ਜਾਂ ਆਰਗੇਨਾਈਜ਼ੇਸ਼ਨ ਵਲੋਂ ਦਿੱਤਾ ਜਾਂਦਾ ਹੈ ਤਾਂ ਉਸ ਦੇ ਦੋਸ਼ ਉਸ ਸਿਆਸੀ ਪਾਰਟੀ ਜਾਂ ਆਰਗੇਨਾਈਜ਼ੇਸ਼ਨ ਦੇ ਮੁੱਖ ਅਹੁਦੇਦਾਰ ਵਿਰੁੱਧ ਦਰਜ ਕੀਤੇ ਜਾਣਗੇ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅਜਿਹੇ ਇਕੱਠਾਂ/ਸਮਾਰੋਹਾਂ ਦੀ ਆਗਿਆ 7 ਦਿਨ ਪਹਿਲਾਂ ਲੈਣੀ ਪਵੇਗੀ।