ਖੰਨਾ ਨੇੜੇ ਦੀਵਾਲੀ ਵਾਲੇ ਦਿਨ ਟਰੱਕ ਡ੍ਰਾਇਵਰ ਨੂੰ ਬਿਜਲੀ ਨੇ ਝੁਲਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿੱਥੇ ਹਰ ਕੋਈ ਦੀਵਾਲੀ ਦਾ ਤਿਓਹਾਰ ਖੁਸ਼ੀਆਂ ਨਾਲ ਮਨਾ ਰਿਹਾ ਸੀ, ਇਕ ਟਰੱਕ ਡਰਾਈਵਰ ਆਪਣਾ ਸਾਰਾ ਕੰਮ ਕਾਰ ਪੂਰਾ ਕਰਨ ਤੋਂ...

Lightning scorched

ਖੰਨਾ (ਪੀਟੀਆਈ) : ਜਿੱਥੇ ਹਰ ਕੋਈ ਦਿਵਾਲੀ ਦਾ ਤਿਉਹਾਰ ਦੀਆਂ ਖੁਸ਼ੀਆਂ ਨਾਲ ਮਨਾ ਰਿਹਾ ਸੀ, ਇਕ ਟਰੱਕ ਡਰਾਈਵਰ ਆਪਣਾ ਸਾਰਾ ਕੰਮ ਕਾਰ ਪੂਰਾ ਕਰਨ ਤੋਂ ਬਾਅਦ ਘਰ ਵਾਪਸ ਪਰਤ ਰਿਹਾ ਸੀ ਪਰ ਕੀ ਪਤਾ ਸੀ ਕਿ ਦਰਦਨਾਕ ਹਾਦਸਾ ਉਸ ਦਾ ਇੰਤਜ਼ਾਰ ਕਰ ਰਿਹਾ। ਖੰਨਾ ਦੇ ਨੇੜੇ ਪਿੰਡ ਬੀਜਾਂ ‘ਚ ਬੀਤੀ ਦੀਵਾਲੀ ਵਾਲੀ ਰਾਤ ਬਿਕਰਮ ਨਾਮ ਦਾ ਟਰੱਕ ਡ੍ਰਾਈਵਰ ਘਰ ਦੀਵਾਲੀ ਦੇਖਣ ਜਾ ਰਿਹਾ ਸੀ ਪਰ ਦਾਦਾ ਮੋਟਰ ਦੇ ਬਾਹਰ ਸਮਾਨ ਉਤਾਰਨ ਆਏ ਬਿਕਰਮ ਦੀ ਗੱਡੀ ਹਾਈ ਵੋਲਟੇਜ਼ ਤਾਰਾਂ ਨਾਲ ਖਹਿ ਗਈ ਅਤੇ ਪੂਰੇ ਟਰੱਕ ‘ਚ ਕਰੰਟ ਆ ਗਿਆ ।

ਜਿਸ ਨੇ ਟਰੱਕ ਦੇ ਸਮਾਨ ਸਮੇਤ ਬਿਕਰਮ ਨੂੰ ਬੁਰੀ ਤਰਾਂ ਝੁਲਸਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿਤੀ ਅਤੇ ਬਿਜਲੀ ਬੰਦ ਕਰਵਾ ਕੇ ਲਾਸ਼ ਨੂੰ ਬਾਹਰ ਕੱਢਿਆ। ਉਥੇ ਹੀ ਦਾਦਾ ਮੋਟਰ ਦੇ ਮੈਨੇਜਰ ਬੰਤ ਸਿੰਘ ਨਾਲ ਜਦ ਗੱਲ ਬਾਤ ਕੀਤੀ ਗਈ ਤਾ ਉਹਨਾਂ ਦਾ ਕਹਿਣਾ ਸੀ ਕਿ ਨਾ ਹੀ ਇਹ ਹਾਦਸਾ ਉਹਨਾਂ ਦੀ ਪ੍ਰਾਪਟੀ ਅੰਦਰ ਵਾਪਰਿਆ ਜਦ ਕੇ ਇਹ ਸਾਰਾ ਹਾਦਸਾ ਦਾਦਾ ਮੋਟਰ ਦੀ ਹਦ ‘ਚ ਹੀ ਵਾਪਰਿਆ ਹੈ। ਬਿਕਰਮ ਦੀ ਮੌਤ ਦਾ ਉਸ ਦਾ ਪੂਰਾ ਪਰਿਵਾਰ ਗ਼ਮ ‘ਚ ਡੁੱਬਿਆ ਹੋਇਆ ਹੈ, ਬੀਤੀ ਦੀਵਾਲੀ ਇਸ ਟਰੱਕ ਡ੍ਰਾਈਵਰ ਦੀ ਲਈ ਆਖਰੀ ਦੀਵਾਲੀ ਬਣਕੇ ਰਹਿ ਗਈ।

ਇਹ ਵੀ ਪੜ੍ਹੋ : ਪੰਜਾਬ ‘ਚ ਵੱਧਦੇ ਨਸ਼ੇ ‘ਤੇ ਨਕੇਲ ਪਾਉਣ ਲਈ ਪੰਜਾਬ ਸਰਕਾਰ ਨਵੇਂ ਨਵੇਂ ਉਪਰਾਲੇ ਕਰ ਰਹੀ ਹੈ। ਬੀਤੇ ਦਿਨੀਂ ਪੰਜਾਬ ਪੁਲਿਸ ਦੇ ਹੇਠ ਵੱਡੀ ਸਫ਼ਲਤਾ ਲੱਗੀ ਜਦੋਂ ਲੁਧਿਆਣਾ ਦੇ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਇਕ ਔਰਤ ਤਸਕਰ ਨੂੰ 2.50 ਕਰੋੜ ਦੀ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਫਿਕਲ ਪੁਆਇੰਟ ਇਲਾਕੇ ਦੇ ਇਲਾਕੇ ‘ਚ ਨਸ਼ਾ ਵੇਚਣ ਆ ਰਹੀ ਹੈ ਲੁਧਿਆਣਾ ਸਪੈਸ਼ਲ ਟਾਸਕ ਫੋਰਸ ਨੇ ਉਸ ਇਲਾਕੇ ‘ਚ ਨਾਕਾਬੰਦੀ ਲਗਾ ਲਈ ਅਤੇ ਮਹਿਲਾ ਨੂੰ ਸ਼ੱਕ ਦੇ ਅਧਾਰ ‘ਤੇ ਗ੍ਰਿਫ਼ਤਾਰ ਕਰ ਲਿਆ।

ਪਰ ਜਦੋਂ ਇਕ ਔਰਤ ਦੀ ਤਲਾਸ਼ੀ ਲਈ ਗਈ ਤਾ ਉਸ ਕੋਲੋਂ ਹੈਰੋਇਨ ਬਰਾਮਦ ਹੋਈ । ਮਹਿਲਾ ਦੀ ਪਹਿਚਾਣ ਲਖਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਕਰੀਬ ਢਾਈ ਕਰੋੜ ਦੱਸੀ ਜਾ ਰਹੀ ਹੈ। ਮਹਿਲਾ ਨੂੰ ਗ੍ਰਿਫ਼ਤਾਰ ਕਰ ਜਾਂਚ ਸ਼ੁਰੂ ਕੀਤੀ ਗਈ ਹੈ।