ਪੰਜਾਬ ਦੇ ਇੰਨ੍ਹਾਂ ਇਲਾਕਿਆਂ 'ਚ ਅੱਜ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਵੀਰਵਾਰ ਹਲਕੀ ਵਰਖਾ ਹੋਈ ਅਤੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲੀਆਂ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਪੰਜਾਬ ਦੇ ਕਈ

Heavy Rains

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਵੀਰਵਾਰ ਹਲਕੀ ਵਰਖਾ ਹੋਈ ਅਤੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲੀਆਂ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਕੁਝ ਥਾਵਾਂ 'ਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ। ਚੰਡੀਗੜ੍ਹ ਵਿਚ ਵੀ ਵੀਰਵਾਰ ਵਰਖਾ ਹੋਈ, ਜਿਸ ਕਾਰਨ  ਮੌਸਮ ਠੰਡਾ ਹੋ ਗਿਆ। ਸ਼ਹਿਰ ਵਿਚ ਸ਼ਾਮ ਤੱਕ 7 ਮਿਲੀਮੀਟਰ ਮੀਂਹ ਪੈ ਚੁੱਕਾ ਸੀ।

ਅੰਬਾਲਾ, ਰੋਹਤਕ, ਸਿਰਸਾ, ਹਿਸਾਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਹਲਕੀ ਵਰਖਾ ਹੋਈ ਅਤੇ ਆਸਮਾਨ ਵਿਚ ਛਾਏ ਸਮੋਗ ਤੋਂ ਲੋਕਾਂ ਨੂੰ ਰਾਹਤ ਮਿਲੀ।ਚੰਡੀਗੜ੍ਹ ਵਿਚ ਵੀਰਵਾਰ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਸੀ। ਬਠਿੰਡਾ ਵਿਚ ਇਹ 17, ਗੁਰਦਾਸਪੁਰ ਵਿਚ 14, ਜਲੰਧਰ ਨੇੜੇ ਆਦਮਪੁਰ ਵਿਚ 16 ਅਤੇ ਪਠਾਨਕੋਟ ਵਿਚ 15 ਸੀ।

ਹਿਮਾਚਲ ਪ੍ਰਦੇਸ਼ ਦੇ ਕਈ ਉਚੇਰੇ ਇਲਾਕਿਆਂ ਵਿਚ ਬਰਫ ਪਈ ਅਤੇ ਨੀਵੇਂ ਇਲਾਕਿਆਂ ਵਿਚ ਮੀਂਹ ਪਿਆ। ਮਨਾਲੀ ਵਿਚ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਸੀ। ਸ਼ਿਮਲਾ ਵਿਚ ਇਹ ਤਾਪਮਾਨ 5 ਡਿਗਰੀ ਸੀ। ਭੁੰਤਰ ਵਿਚ 10, ਧਰਮਸ਼ਾਲਾ ਵਿਚ 12, ਮੰਡੀ ਵਿਚ 14, ਕਾਂਗੜਾ ਵਿਚ 13 ਅਤੇ ਕਲਪਾ ਵਿਚ 2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।