ਸੋਨੇ ਦੀਆਂ ਕੀਮਤਾਂ ਨੇ ਲੁੱਟੀ ਵਿਆਹਾਂ ਦੀ ਰੌਣਕ

ਏਜੰਸੀ

ਖ਼ਬਰਾਂ, ਪੰਜਾਬ

ਕਾਰੋਬਾਰੀ ਮਾਹਰਾਂ 'ਚ ਮੰਦੀ ਕਾਰਨ ਹਾਲਾਤ ਤਰਸਯੋਗ ਬਣੇ ਹੋਏ ਹਨ ਕਿ ਪਿਛਲੇ ਸਾਲ ਦੇ ਮੁਤਾਬਕ ਮੌਜੂਦਾ ਸੀਜ਼ਨ 'ਚ ਕਾਰੋਬਾਰ ਕਰੀਬ 60 ਫੀਸਦੀ ਥੱਲੇ ਆ ਡਿਗਿਆ ਹੈ

Gold price

ਲੁਧਿਆਣਾ : ਸੋਨੇ ਦੀਆਂ ਕੀਮਤਾਂ ਨੇ ਵਿਆਹਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਤਿਓਹਾਰਾਂ ਅਤੇ ਸਮਾਗਮਾਂ ਦੀ ਚਮਕ ਫਿੱਕੀ ਪਾ ਦਿੱਤੀ ਹੈ। ਆਲਮ ਇਹ ਬਣਿਆ ਹੋਇਆ ਹੈ ਕਿ ਜਿਨ੍ਹਾਂ ਘਰਾਂ 'ਚ ਬੱਚਿਆਂ ਦੇ ਵਿਆਹ ਤੈਅ ਵੀ ਕੀਤੇ ਗਏ ਹਨ, ਉਹ ਪਰਿਵਾਰ ਸੋਨੇ ਦੇ ਗਹਿਣਿਆਂ ਦੀ ਖਰੀਦਦਾਰੀ ਕਰਨ ਦੀ ਹਿੰਮਤ ਤੱਕ ਨਹੀਂ ਜੁਟਾ ਪਾ ਰਹੇ। ਲੋਕ ਜਿੱਥੇ ਸੋਨੇ ਦੀਆਂ ਕੀਮਤਾਂ ਡਿਗਣ 'ਤੇ ਖਰੀਦਦਾਰੀ ਕਰਨ ਦੀ ਗੱਲ ਕਰ ਰਹੇ ਹਨ, ਉੱਥੇ ਹੀ ਕੁਝ ਪਰਿਵਾਰ ਆਪਣੇ ਬੱਚਿਆਂ ਨੂੰ ਤੈਅ ਤੋਂ ਘੱਟ ਸੋਨਾ ਪਾ ਕੇ ਰਹੇ ਹਨ। 

ਕਾਰੋਬਾਰੀ ਮਾਹਰਾਂ 'ਚ ਮੰਦੀ ਕਾਰਨ ਹਾਲਾਤ ਤਰਸਯੋਗ ਬਣੇ ਹੋਏ ਹਨ ਕਿ ਪਿਛਲੇ ਸਾਲ ਦੇ ਮੁਤਾਬਕ ਮੌਜੂਦਾ ਸੀਜ਼ਨ 'ਚ ਕਾਰੋਬਾਰ ਕਰੀਬ 60 ਫੀਸਦੀ ਥੱਲੇ ਆ ਡਿਗਿਆ ਹੈ। ਇਕ ਰਿਪੋਰਟ ਦੇ ਮੁਤਾਬਕ ਜੋ ਸੋਨਾ ਪਿਛਲੇ ਸਾਲ ਮੌਜੂਦਾ ਦਿਨਾਂ 'ਚ ਕਰੀਬ 29 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਸੀ, ਉਹ 40 ਹਜ਼ਾਰ ਰੁਪਏ ਤੋਲੇ ਦਾ ਆਂਕੜਾ ਪਾਰ ਕਰ ਚੁੱਕਾ ਹੈ, ਜਦੋਂ ਕਿ ਜਨਵਰੀ, 2019 'ਚ 22 ਕੈਰਟ ਸੋਨੇ ਦੀ ਘੱਟ ਤੋਂ ਘੱਟ ਕੀਮਤ 30,170 ਰੁਪਏ ਪ੍ਰਤੀ 10 ਗ੍ਰਾਮ ਅਤੇ ਵੱਧ ਤੋਂ ਵੱਧ 31,770 ਰੁਪਏ ਬਣੀ ਹੋਈ ਸੀ।