ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਫ਼ਰੀਦਕੋਟ 'ਚ ਸਭ ਤੋਂ ਘੱਟ ਤਾਪਮਾਨ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਰੀਦਕੋਟ 'ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।

weather

ਚੰਡੀਗੜ੍ਹ: ਪੰਜਾਬ ਤੇ ਚੰਡੀਗੜ੍ਹ ਵਿੱਚ ਠੰਢ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਵੱਖ ਵੱਖ ਥਾਵਾਂ ਤੇ ਠੰਡ ਜਿਆਦਾ ਵੱਧ ਗਈ ਹੈ। ਇਸ ਨਾਲ ਇੱਕਦਮ ਤਾਪਮਾਨ ਵੀ ਡਿੱਗ ਗਿਆ ਹੈ।  ਸਵੇਰ ਤੇ ਸ਼ਾਮ ਨੂੰ ਲੋਕ ਠੰਢ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੇ ਗਰਮ ਕੱਪੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਫਰੀਦਕੋਟ 'ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਇੱਥੇ ਅੱਜ ਸਵੇਰੇ ਤਾਪਮਾਨ 8.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਉਧਰ ਠੰਢ ਨੇ ਆਪਣਾ ਅਸਰ ਚੰਡੀਗੜ੍ਹ ਸ਼ਹਿਰ 'ਚ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਸਵੇਰੇ 10 ਵਜੇ ਕਰੀਬ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ 'ਚ ਠੰਢ ਤੇ ਧੁੰਦ ਵਧ ਸਕਦੀ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰੇਂਦਰ ਪਾਲ ਸ਼ਰਮਾ ਨੇ ਕਿਹਾ ਕਿ ਅਗਲੇ ਦੋ ਤਿੰਨ ਦਿਨਾਂ ਲਈ ਅਸਮਾਨ ਸਾਫ ਰਹੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਹਾੜਾਂ ਵਿੱਚ ਬਰਫਬਾਰੀ ਹੋਣ ਕਾਰਨ ਸ਼ਹਿਰ ਦਾ ਤਾਪਮਾਨ ਵੱਧ ਰਿਹਾ ਹੈ।

ਜਾਣੋ ਵੱਖ ਵੱਖ ਥਾਵਾਂ ਦਾ ਤਾਪਮਾਨ
ਪਟਿਆਲਾ - 10.5
ਅੰਮ੍ਰਿਤਸਰ - 10.6
ਲੁਧਿਆਣਾ - 10.8
ਪਠਾਨਕੋਟ - 10.6
ਫਰੀਦਕੋਟ -08.2
ਗੁਰਦਾਸਪੁਰ - 11.5