ਗੁਰਜੀਤ ਔਜਲਾ ਨੇ ਟਵੀਟ ਕਰ PM ਮੋਦੀ ਨੂੰ ਕੀਤੀ ਫੌਜੀ ਭਰਤੀ ਕੋਟਾ ਵਧਾਉਣ ਦੀ ਅਪੀਲ
ਦੇਸ਼ ਦੀ ਰਾਖੀ ਕਰਨਾ ਪੰਜਾਬੀਆਂ ਦੇ ਖੂਨ 'ਚ ਹੈ
ਚੰਡੀਗੜ੍ਹ: ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਵਧਦੀ ਘੁਸਪੈਠ ਨੇ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵੱਲੋਂ ਅਸਲ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਗੁਰਜੀਤ ਸਿੰਘ ਔਜਲਾ ਨੇ ਮੰਗ ਕੀਤੀ ਹੈ ਕਿ ਪੰਜਾਬ ਦਾ ਫੌਜੀ ਭਰਤੀ ਕੋਟਾ ਵਧਾਇਆ ਜਾਵੇ।
ਚੀਨ ਦੀ ਘੁਸਪੈਠ ਅਤੇ ਪਾਕਿਸਤਾਨ ਦੀ ਬਦਮਾਸ਼ੀ ਦੇ ਮੱਦੇਨਜ਼ਰ, ਪੰਜਾਬ ਦੇ ਫ਼ੌਜੀ ਭਰਤੀ ਕੋਟੇ ਨੂੰ ਵਧਾਉਣ ਦਾ ਇਹ ਸਹੀ ਸਮਾਂ ਹੈ। ਯੁੱਧ ਦੇ ਇਤਿਹਾਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬੀਆਂ ਕੋਲ ਜੰਗਾਂ ਅਤੇ ਅੰਦੋਲਨਾਂ ਦੇ ਰਾਹ ਨੂੰ ਬਦਲਣ ਦੀ ਹਿੰਮਤ ਅਤੇ ਹੌਸਲਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ 'ਤੇ ਵਿਚਾਰ ਕਰੋਗੇ।
ਇਕ ਹੋਰ ਟਵੀਟ ਕਰਦਿਆਂ ਉਹਨਾਂ ਲਿਖਿਆ ਪੰਜਾਬ ਹਮੇਸ਼ਾ ਭਾਰਤ ਦਾ ਗੇਟਵੇਅ ਰਿਹਾ ਹੈ। ਵਿਦੇਸ਼ੀ ਹਮਲਾਵਰਾਂ ਤੋਂ ਦੇਸ਼ ਦੀ ਰਾਖੀ ਕਰਨਾ ਪੰਜਾਬੀਆਂ ਦੇ ਖ਼ੂਨ ਵਿਚ ਹੈ। ਕਿਰਪਾ ਕਰਕੇ ਇੱਕ ਵਾਰ ਫਿਰ ਇਨ੍ਹਾਂ ਦੇਸ਼ ਭਗਤਾਂ 'ਤੇ ਭਰੋਸਾ ਕਰਨ ਤੋਂ ਸੰਕੋਚ ਨਾ ਕਰੋ।