ਪੰਜਾਬ ਕਾਂਗਰਸ ਵਲੋਂ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਪੰਜਾਬ ਕਾਂਗਰਸ ਵਲੋਂ ਆਪਣੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ।
ਢੀਂਗਰਾ ਵਲੋਂ ਜਾਰੀ ਸੂਚੀ ਅਨੁਸਾਰ ਵਿਵੇਕ ਖੁਰਾਣਾ ਨੂੰ ਅੰਮ੍ਰਿਤਸਰ ਸ਼ਹਿਰੀ, ਪਰਦੀਪ ਰੰਧਾਵਾ ਨੂੰ ਅੰਮ੍ਰਿਤਸਰ ਦਿਹਾਤੀ, ਰਾਜ ਕਰਨ ਨੂੰ ਤਰਨ ਤਾਰਨ, ਗੁਰਦਾਸਪੁਰ ਲਈ ਸਰਵਪ੍ਰੀਤ ਕਾਹਲੋਂ, ਪਠਾਨਕੋਟ 'ਚ ਵਰੁਣ ਠਾਕੁਰ, ਜਲੰਧਰ ਸ਼ਹਿਰੀ ’ਚ ਨਿਸ਼ਾਂਤ ਘਈ, ਜਲੰਧਰ ਦਿਹਾਤੀ ’ਚ ਸੰਦੀਪ ਨਿੱਜਰ, ਕਪੂਰਥਲਾ ਦਾ ਸੌਰਵ ਸ਼ਰਮਾ, ਨਵਾਂ ਸ਼ਹਿਰ ਦਾ ਗੁਰਮਿੰਦਰ ਸਿੰਘ, ਫਤਹਿਗੜ੍ਹ ਸਾਹਿਬ ਦਾ ਪਰਮਵੀਰ ਸਿੰਘ ਟਿਵਾਣਾ, ਲੁਧਿਆਣਾ ਸ਼ਹਿਰੀ ਦਾ ਜੱਸੀ ਸੇਖੋਂ ਅਤੇ ਲੁਧਿਆਣਾ ਦਿਹਾਤੀ ਦਾ ਰਮਨਦੀਪ ਚੌਧਰੀ ਨੂੰ ਸੋਸ਼ਲ ਮੀਡੀਆ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਹੈ।
ਇਸੇ ਤਰ੍ਹਾਂ ਹੀ ਰੂਪਨਗਰ 'ਚ ਹਰਜੋਤ ਸਿੰਘ ਨੂੰ, ਮੁਹਾਲੀ ’ਚ ਰਮਨਦੀਪ ਸਿੰਘ ਨਰੂਲਾ, ਖੰਨਾ ’ਚ ਅਮਨ ਕਟਾਰੀਆ, ਫਰੀਦਕੋਟ ’ਚ ਕਰਨ ਬਾਂਸਲ, ਫਿਰੋਜ਼ਪੁਰ ’ਚ ਗੁਰਸੇਵਕ ਸਿੰਘ, ਮੋਗਾ ’ਚ ਪਵਨਜੀਤ ਸਿੰਘ, ਪਟਿਆਲਾ ’ਚ ਵਿਨੀਤ ਜਿੰਦਲ (ਸ਼ੰਕਰ), ਸੰਗਰੂਰ ’ਚ ਗੁਰਸੇਵਕ ਸਿੰਘ ਵਿੱਕੀ, ਬਰਨਾਲਾ ’ਚ ਵਰੁਣ ਗੋਇਲ, ਬਠਿੰਡਾ ਸ਼ਹਿਰੀ ’ਚ ਸ਼ੌਣਕ ਜੋਸ਼ੀ, ਬਠਿੰਡਾ ਦਿਹਾਤੀ ’ਚ ਪਰਮੀਤ ਭੁੱਲਰ, ਮਾਨਸਾ ’ਚ ਭਗਵੰਤ ਚਾਹਲ, ਸ੍ਰੀ ਮੁਕਤਸਰ ਸਾਹਿਬ ’ਚ ਜਗਦੀਪ ਸਿੰਘ ਅਤੇ ਫਾਜ਼ਿਲਕਾ ’ਚ ਬਾਂਸੀ ਲਾਲ ਸਾਮਾ ਨੂੰ ਸੋਸ਼ਲ ਮੀਡੀਆ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।