ਅਧਿਆਪਕਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇਕੀਤੀਰੋਸ ਰੈਲੀ ਤੋੜੇ ਬੈਰੀਕੇਡ,ਪੁਲਿਸਨੇਕੀਤਾਲਾਠੀਚਾਰਜ

ਏਜੰਸੀ

ਖ਼ਬਰਾਂ, ਪੰਜਾਬ

ਅਧਿਆਪਕਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਕੀਤੀ ਰੋਸ ਰੈਲੀ, ਤੋੜੇ ਬੈਰੀਕੇਡ, ਪੁਲਿਸ ਨੇ ਕੀਤਾ ਲਾਠੀਚਾਰਜ

image

 


ਮੋਰਿੰਡਾ, 7 ਨਵੰਬਰ (ਰਾਜ ਕੁਮਾਰ ਦਸੌੜ/ਮੋਹਨ ਸਿੰਘ ਅਰੋੜਾ) : ਐਨ ਐਸ ਕਿਊ ਐਫ਼ ਅਧਿਆਪਕਾਂ  ਵਲੋਂ  ਅੱਜ ਮੋਰਿੰਡਾ ਵਿਖੇ ਅਪਣੀਆਂ ਮੰਗਾਂ ਨੂੰ  ਲੈ ਕੇ ਰੋਸ ਰੈਲੀ  ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਵਲ ਜਾਣਾ ਚਾਹਿਆ, ਪ੍ਰੰਤੂ ਪੁਲਿਸ ਵਲੋਂ ਰੋਕਣ 'ਤੇ ਰੋਹ ਵਿਚ ਆਏ ਅਧਿਆਪਕਾਂ ਨੇ ਪੁਲਿਸ ਦੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ | ਪੁਲਿਸ ਨੂੰ  ਅਧਿਆਪਕਾਂ ਨੂੰ  ਰੋਕਣ ਵਾਸਤੇ ਲਾਠੀਚਾਰਜ ਕਰਨਾ ਪਿਆ ਤੇ ਕਈ ਅਧਿਆਪਕ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ  ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਭੇਜਿਆ ਗਿਆ |
ਅਧਿਆਪਕ ਯੂਨੀਅਨ ਦੇ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਅਤੇ ਹੋਰ ਆਗੂਆਂ ਨੇ ਦਸਿਆ ਕਿ ਪਿਛਲੇ 152 ਦਿਨਾਂ ਤੋਂ ਅਧਿਆਪਕ ਅਪਣੀਆਂ ਮੰਗਾਂ ਨੂੰ  ਲੈ ਕੇ ਦੂਖ ਨਿਵਾਰਨ ਸਾਹਿਬ ਚੌਂਕ ਪਟਿਆਲਾ ਵਿਖੇ ਪੱਕਾ ਮੋਰਚਾ ਲਾ ਕੇ ਬੈਠੇ ਹਨ, ਪਰ ਸਰਕਾਰ ਨੇ ਅੱਜ ਤਕ ਸਾਰ ਨਹੀਂ ਲਈ, ਜਿਸ ਕਰ ਕੇ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਬਹੁਤ ਜ਼ਿਆਦਾ ਰੋਸ ਹੈ | ਇਨ੍ਹਾਂ 152 ਦਿਨਾਂ ਦੌਰਾਨ ਸਰਕਾਰ ਨਾਲ ਘੱਟੋ-ਘੱਟ 20 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਸਰਕਾਰ ਲਾਰੇ 'ਤੇ ਲਾਰੇ ਲਾ ਰਹੀ ਹੈ, ਝੂਠੇ ਭਰੋਸੇ ਦੇ ਰਹੀ ਹੈ | ਅੱਜ ਨਵੀਂ ਚੰਨੀ ਸਰਕਾਰ ਨੂੰ  ਜਗਾਉਣ ਲਈ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕੀਤਾ ਗਿਆ | ਐਨ ਐਸ ਕਿਊ ਐਫ ਅਧਿਆਪਕ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਦੇ ਉਹ ਇਥੋਂ ਨਹੀਂ ਜਾਣਗੇ | ਇਸ ਮੌਕੇ ਡੀ.ਐਸ.ਪੀ.ਗੁਰਦੇਵ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਨ੍ਹਾਂ ਨੂੰ  ਮੁੱਖ ਮੰਤਰੀ ਨਾਲ ਗੱਲਬਾਤ ਕਰਨ ਲਈ ਸਮਾਂ ਲੈ ਕੇ ਦਿਤਾ ਜਾਵੇਗਾ |
ਨੋਟ-ਇਸ ਸਬੰਧੀ ਫੋਟੋ 7 ਰਾਜ ਕੁਮਾਰ ਦਸੌੜ ਮੋਰਿੰਡਾ 02 ਤੇ ਭੇਜੀ ਹੈ  |