ਕਾਂਗਰਸ ਦਫ਼ਤਰ ਅਮਲੋਹ ਅੱਗੇ ਨਗਰ ਕੀਰਤਨ ਦਾ ਭਰਵਾਂ ਸਵਾਗਤ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਦਫ਼ਤਰ ਅਮਲੋਹ ਅੱਗੇ ਨਗਰ ਕੀਰਤਨ ਦਾ ਭਰਵਾਂ ਸਵਾਗਤ

image

ਅਮਲੋਹ, 7 ਨਵੰਬਰ (ਨਾਹਰ ਸਿੰਘ ਰੰਗੀਲਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ  ਮੁੱਖ ਰੱਖ ਕੇ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਅਮਲੋਹ ਵੱਲੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ  ਸੁੰਦਰ ਫੁੱਲਾਂ ਵਾਲੀ ਪਾਲਕੀ ਵਿਚ ਸੰਸੋਭਿਤ ਕੀਤਾ ਗਿਆ ਅਤੇ ਥਾਂ-ਥਾਂ ਉੱਪਰ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੇ ਅੱਗੇ ਜਿੱਥੇ ਫੌਜੀ ਬੈਂਡ ਅਤੇ ਗੱਤਕਾ ਪਾਰਟੀਆਂ ਆਪਣੇ ਜ਼ੌਹਰ ਦਿਖਾ ਰਹੀਆ ਸਨ ਉੱਥੇ ਫੁੱਲਾਂ ਵਾਲੀ ਪਾਲਕੀ ਦੇ ਪਿੱਛੇ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਚੱਲ ਰਹੀਆਂ ਸਨ | ਸੰਗਤਾਂ ਵੱਲੋਂ ਥਾਂ-ਥਾਂ ਉੱਪਰ ਫਲ, ਪਕੌੜੇ, ਜਲੇਬੀਆਂ, ਲੱਡੂ ਆਦਿ ਦੇ ਲੰਗਰ ਲਗਾਏ ਗਏ | ਕਾਂਗਰਸ ਦਫ਼ਤਰ ਅਮਲੋਹ ਅੱਗੇ ਕਾਂਗਰਸ ਵਰਕਰਾਂ, ਦੁਕਾਨਦਾਰਾਂ ਅਤੇ ਪਤਵੰਤਿਆਂ ਵੱਲੋਂ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਗਿਆ | 
ਇਸ ਮੌਕੇ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸ਼ਹਿਰੀ ਪ੍ਰਧਾਨ ਹੈਪੀ ਪਜਨੀ, ਹਲਕੇ ਦੇ ਕਾਨੂੰਨੀ ਸਲਾਹਕਾਰ ਐਡ: ਬਲਜਿੰਦਰ ਸਿੰਘ ਭੱਟੋਂ, ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸਮਾਜ ਸੇਵੀ ਜਸਵੰਤ ਸਿੰਘ ਗੋਲਡ, ਹੈਪੀ ਸੂਦ, ਜਸਵੰਤ ਸਿੰਘ ਸਰਪੰਚ ਖਨਿਆਣ, ਮਨਪ੍ਰੀਤ ਸਿੰਘ ਮਿੰਟਾ, ਰਾਕੇਸ਼ ਗੋਗੀ, ਸੰਮਤੀ ਮੈਂਬਰ ਬਲਵੀਰ ਸਿੰਘ ਮਿੰਟੂ, ਬਿੱਕਰ ਸਿੰਘ ਦੀਵਾ, ਜੱਗਾ ਸਿੰਘ ਸਰਪੰਚ ਸਮਸ਼ਪੁਰ, ਡਾ. ਸਮਸ਼ੇਰ ਚੰਦ ਗੋਇਲ, ਲਾਲ ਚੰਦ ਕਾਲਾ, ਪੱਪੀ ਤੱਗੜ, ਪ੍ਰਦੀਪ ਦੀਪਾ ਮਹਿਣ, ਸ਼ਸ਼ੀ ਭੂਸ਼ਨ ਸ਼ਰਮਾ, ਸੁਖਵਿੰਦਰ ਸਿੰਘ ਸੁੱਖਾ ਸਰਪੰਚ, ਕਸ਼ਮੀਰ ਸਿੰਘ, ਨਿਰਮਲਜੋਤ ਸ਼ੇਰਗੜ੍ਹ, ਰਾਕੇਸ਼ ਕੁਮਾਰ ਗੋਇਲ, ਸਮਸ਼ੇਰ ਸਿੰਘ ਸਰਪੰਚ ਅੰਨ੍ਹੀਆ, ਭੂਸ਼ਨ ਸ਼ਰਮਾ, ਰਣਧੀਰ ਸਿੰਘ ਸਰਪੰਚ ਮਾਨਗੜ੍ਹ, ਕਸ਼ਮੀਰਾ ਸਿੰਘ ਅਮਲੋਹ, ਗੁਰਮੀਤ ਸਿੰਘ ਸੌਧੀ, ਰਾਕੇਸ਼ ਗੋਇਲ, ਦਵਿੰਦਰ ਸਿੰਘ ਰੰਘੇੜਾ, ਸ਼ਿੰਗਾਰਾ ਸਿੰਘ ਮਾਜਰੀ, ਹਰਜੋਤ ਸਿੰਘ ਔਜਲਾ, ਸੁੱਖਾ ਖੁੰਮਣਾ, ਲਵਪ੍ਰੀਤ ਸਿੰਘ ਕਾਹਨਪੁਰਾ, ਆਦਿ ਹਾਜ਼ਰ ਸਨ | ਇਸ ਮੌਕੇ ਪੰਜ ਪਿਆਰਿਆਂ ਨੂੰ  ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਿ੍ਸ਼ਨਾ ਕਾਲੋਨੀ ਦੇ ਵਾਸੀਆਂ ਵੱਲੋਂ ਵੀ ਲੰਗਰ ਲਗਾਇਆ ਗਿਆ | 
6
ਫ਼ੋਟੋ ਕੈਪਸ਼ਨ: ਫ਼ੋਟੋ: ਰੰਗੀਲਾ
6ਏ
ਫ਼ੋਟੋ ਕੈਪਸ਼ਨ: ਕਾਂਗਰਸ ਵਰਕਰ ਨਗਰ ਕੀਰਤਨ ਮੌਕੇ ਲੰਗਰ ਵਰਤਾਉਂਦੇ ਹੋਏ |-ਫ਼ੋਟੋ: ਰੰਗੀਲਾ