Chandigarh News: ਮਹਿਲਾ ਨਾਲ ਹੋਈ ਆਨਲਾਈ ਠੱਗੀ ਦਾ ਸ਼ਿਕਾਰ
ਕਿਹਾ, 'ਆਨਲਾਈਨ ਤਰੀਕੇ 30 ਲੱਖ 94 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ'
Chandigarh News: ਚੰਡੀਗੜ੍ਹ ਸ਼ਹਿਰ ਵਿਚ ਸਾਈਬਰ ਅਪਰਾਧ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸ਼ਹਿਰ ਵਿਚ ਤਾਜ਼ਾ ਆਏ ਮਾਮਲੇ ਵਿਚ ਇਕ ਮਹਿਲਾ ਦੀ ਸ਼ਿਕਾਇਤ 'ਤੇ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਅਣਪਛਾਤਿਆਂ ਦੇ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕੇ.ਐੱਮ.ਬੀ.ਐਲ ਐਪ ਰਾਹੀਂ ਕਿਸੇ ਅਣਪਛਾਤੇ ਵਿਅਕਤੀ ਨੇ ਸ਼ਿਕਾਇਤ ਕਰਤਾ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਖਾਤੇ 'ਚੋਂ ਆਨਲਾਈਨ ਤਰੀਕੇ 30 ਲੱਖ 94 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ।
ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤਿਆਂ ਦੇ ਖ਼ਿਲਾਫ਼ ਸਾਈਬਰ ਅਪਰਾਧ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।
ਦਸ ਦਇਏ ਸਰਕਾਰ ਸਮੇਂ ਸਮੇਂ 'ਤੇ ਲੋਕਾਂ ਨੂੰ ਸਾਈਬਰ ਕ੍ਰਾਈਮ ਤੋਂ ਬਚਣ ਦੇ ਤਰੀਕੇ ਅਤੇ ਕਿਸੇ ਵੀ ਆਨਲਾਈਨ ਐਪ ਦੇ ਲਿੰਕ ਜਾਂ ਕਿਸੇ ਵੀ ਅਣਪਛਾਤੇ ਲਿੰਕ ਤੇ ਕਲਿਕ ਕਰਨ ਨੂੰ ਮਨਾ ਕਰਦੀ ਹੈ। ਪੁਲਿਸ ਵੱਖ ਵੱਖ ਤਰੀਕਿਆਂ ਰਹੀ ਸਾਈਬਰ ਕ੍ਰਾਈਮ ਜਾਗਰੂਕ ਕੈੰਪ ਵੀ ਲਗਾਉਂਦੀ ਹੈ ਤਾਂ ਜੋ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।
(For more news apart from The Woman Became A Victim Of Online Fraud, stay tuned to Rozana Spokesman).