Punjab News: ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਕਰਨ ਤੋਂ ਰੋਕਣਾ ਨਿੰਦਣਯੋਗ- ਕੁਲਦੀਪ ਧਾਲੀਵਾਲ
Punjab News: ਜਿਸ ਵੀ ਵਿਅਕਤੀ ਨੇ ਅੰਮ੍ਰਿਤ ਛੱਕਿਆ ਹੈ, ਉਨ੍ਹਾਂ ਲਈ ਕਿਰਪਾਨ ਪਹਿਨਣਾ ਲਾਜ਼ਮੀ ਹੈ
Preventing Sikh employees from wearing kirpans at airports is condemnable - Kuldeep Dhaliwal
Punjab News: ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਵਲੋਂ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨ ਕੇ ਹਵਾਈ ਅੱਡਿਆਂ ਉੱਤੇ ਡਿਊਟੀ ਕਰਨ ਤੋਂ ਰੋਕਣ ਸੰਬੰਧੀ ਜਾਰੀ ਹੁਕਮਾਂ ਦੀ ਨਿੰਦਿਆ ਕਰਦਿਆਂ ਪੰਜਾਬ ਦੇ ਐੱਨ.ਆਰ.ਆਈ. ਮਾਮਲਿਆਂ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਰਪਾਨ ਸਾਡਾ ਧਾਰਮਿਕ ਚਿੰਨ੍ਹ ਹੈ ਅਤੇ ਜਿਸ ਵੀ ਵਿਅਕਤੀ ਨੇ ਅੰਮ੍ਰਿਤ ਛੱਕਿਆ ਹੈ, ਉਨ੍ਹਾਂ ਲਈ ਕਿਰਪਾਨ ਪਹਿਨਣਾ ਲਾਜ਼ਮੀ ਹੈ। ਇਸ ਲਈ ਕਿਰਪਾਨ ਪਹਿਨ ਕੇ ਡਿਊਟੀ ਨਾਂਅ ਕਰਨ ਸੰਬੰਧੀ ਜਾਰੀ ਫਰਮਾਨ ਨੂੰ ਕੇਂਦਰ ਸਰਕਾਰ ਦੁਆਰਾ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।