ਨੌਕਰੀਆਂ ਹੀ ਨੌਕਰੀਆਂ! ਹੋ ਜਾਓ ਤਿਆਰ, ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ,!

ਏਜੰਸੀ

ਖ਼ਬਰਾਂ, ਪੰਜਾਬ

ਸੂਬਾ ਸਰਕਾਰ ਮੈਡੀਕਲ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੰਜਾਬ ਲਿਆਉਣ ਦੀ ਤਿਆਰੀ ‘ਚ ਰੁਝੀ ਹੈ।

New thinking of progressive punjab employment will now be provided to the unemployed

ਜਲੰਧਰ: ਪੰਜਾਬ ਵਿਚ ਡਾਕਟਰੀ ਉਪਕਰਣਾਂ ਅਤੇ ਸਰਜੀਕਲ ਉਪਕਰਣਾਂ ਨੂੰ ਬਣਾਉਣ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਹੁਣ ਛੇਤੀ ਹੀ ਰੁਜਗਾਰ ਮੁਹਇਆ ਕਰਾਇਆ ਜਾ ਸਕੇਗਾ। ਹੁਣ ਛੇਤੀ ਹੀ ਸੂਬੇ ਵਿੱਚ ਕੰਮ ਕਰਨ ਵਾਲਿਆਂ ਨੂੰ ਵਧੀਆ ਨੌਕਰੀ ਮਿਲ ਸਕੇਗੀ। ਦੱਸ ਦਈਏ ਸੂਬਾ ਸਰਕਾਰ ਮੈਡੀਕਲ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੰਜਾਬ ਲਿਆਉਣ ਦੀ ਤਿਆਰੀ ‘ਚ ਰੁਝੀ ਹੈ।

ਪੰਜਾਬ ‘ਚ ਫੋਕਲ ਪੁਆਇੰਟ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲੇ ਵਿੱਚ ਸਥਿਤ ਹਨ।  ਸਰਕਾਰ ਇਨ੍ਹਾਂ ਸ਼ਹਿਰਾਂ ਵਿੱਚ ਕੰਪਨੀਆਂ ਨੂੰ ਪਲਾਟ ਦੇਵੇਗੀ ਤਾਂ ਜੋ ਉਹ ਆਸਾਨੀ ਨਾਲ ਆਪਣਾ ਕੰਮ ਸ਼ੁਰੂ ਕਰ ਸਕਣ। ਇਸਦੇ ਨਾਲ ਹੀ ਸਰਕਾਰ ਉਨ੍ਹਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਸਬਸਿਡੀ ਵੀ ਦੇਵੇਗੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ,  ਸਰਕਾਰ ਡਾਕਟਰੀ ਉਪਕਰਣ ਅਤੇ ਸਰਜੀਕਲ ਟੂਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਰਾਹਤ ਦੇਣ ‘ਤੇ ਵਿਚਾਰ ਕਰ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ। ਖੇਤਰ ਵਿੱਚ ਨਿਵੇਸ਼ਕਾਂ ਨੂੰ ਸੱਦਾ ਦੇਣ ਲਈ ਛੇਤੀ ਹੀ ਇੱਕ ਵਿਸ਼ੇਸ਼ ਕਾਨਫ਼ਰੰਸ ਬੁਲਾਈ ਜਾਵੇਗੀ। ਇਹ ਮੈਡੀਕਲ ਉਪਕਰਣ ਅਤੇ ਸਰਜੀਕਲ ਟੂਲ ਬਣਾਉਣ ਵਾਲੇ ਵੱਡੇ ਉਦਯੋਗਪਤੀਆਂ ਨੂੰ ਸੱਦਾ ਦੇਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।