ਪੰਜਾਬ ਦੇ 50 ਹਜ਼ਾਰ ਦਫ਼ਤਰੀ ਕਾਮੇ ਵੀ ਅੱਜ ਸਮੂਹਕ ਛੁੱਟੀ 'ਤੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ 50 ਹਜ਼ਾਰ ਦਫ਼ਤਰੀ ਕਾਮੇ ਵੀ ਅੱਜ ਸਮੂਹਕ ਛੁੱਟੀ 'ਤੇ

IMAGE

ਚੰਡੀਗੜ੍ਹ, 7 ਦਸੰਬਰ (ਗੁਰਉਪਦੇਸ਼ ਭੁੱਲਰ): ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁਧ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਦੇ ਦਫ਼ਤਰੀ  ਸਟਾਫ਼ ਦਾ ਵੀ ਸਮਰਥਨ ਮਿਲਿਆ ਹੈ। ਪੰਜਾਬ ਸਕੱਤਰੇਤ ਤੇ ਸੂਬੇ ਦੇ ਦਫ਼ਤਰਾਂ ਵਿਚ ਕੰਮ ਕਰਦੇ 50  ਹਜ਼ਾਰ ਮੁਲਾਜ਼ਮ ਬੰਦ ਵਿਚ ਸ਼ਾਮਲ ਹੋਣ ਲਈ ਸਮੂਹਕ ਛੁੱਟੀ 'ਤੇ ਰਹਿਣਗੇ। ਇਸ ਨਾਲ ਜ਼ਿਲ੍ਹਿਆਂ ਦੇ ਡੀ.ਸੀ.,ਐਸ.ਡੀ.ਐਮ ਅਤੇ ਤਹਿਸੀਲ ਦਫ਼ਤਰ ਤੇ ਰਾਜਧਾਨੀ ਵਿਚ ਵਿਭਾਗਾਂ ਦੇ ਡਾਇਰੈਕਟੋਰੇਟ ਪ੍ਰਭਾਵਤ ਹੋਣਗੇ। ਕਲੈਰੀਕਲ ਸਟਾਫ਼ ਦੀ ਸਮੂਹਕ ਛੁੱਟੀ ਕਾਰਨ ਫ਼ਾਈਲ ਵਰਕ ਠੱਪ ਰਹੇਗਾ। ਦਫ਼ਤਰੀ ਸਟਾਫ਼ ਦੇ ਆਗੂਆਂ ਅਨੁਸਾਰ ਉਹ ਰੋਸ  ਰੈਲੀਆਂ ਕਰਨਗੇ।