ਹਿਰਾਸਤ ਵਿਚ ਲਏ ਸਪਾ ਪ੍ਰਧਾਨ ਅਖਿਲੇਸ਼, ਲੋਕ ਸਭਾ ਸਪੀਕਰ ਤੋਂ ਕੀਤੀ ਦਖ਼ਲ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਹਿਰਾਸਤ ਵਿਚ ਲਏ ਸਪਾ ਪ੍ਰਧਾਨ ਅਖਿਲੇਸ਼, ਲੋਕ ਸਭਾ ਸਪੀਕਰ ਤੋਂ ਕੀਤੀ ਦਖ਼ਲ ਦੀ ਮੰਗ

image

ਲਖਨਊ, 7 ਦਸੰਬਰ : ਸੋਮਵਾਰ ਨੂੰ ਉੱਤਰ ਪ੍ਰਦੇਸ਼ ਵਲੋਂ ਆਯੋਜਿਤ ਕੀਤੀ ਗਈ 'ਕਿਸਾਨ ਯਾਤਰਾ' ਵਿਚ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਸਪਾ ਵਲੋਂ ਕੀਤੇ ਗਏ ਅੰਦੋਲਨ ਦੇ ਵਿਰੋਧ ਵਿਚ ਧਰਨੇ 'ਤੇ ਬੈਠੇ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਹਿਰਾਸਤ ਵਿਚ ਲਿਆ ਗਿਆ। ਅਖਿਲੇਸ਼ ਨੇ ਲੋਕ ਸਭਾ ਸਪੀਕਰ ਨੂੰ ਇਕ ਪੱਤਰ ਲਿਖ ਕੇ, ਉਨ੍ਹਾਂ ਦੇ ਦਖ਼ਲ ਦੀ ਮੰਗ ਕਰਦਿਆਂ ਇਸ ਨੂੰ ਸੰਸਦ ਮੈਂਬਰ ਵਜੋਂ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਾਮਲਾ ਦਸਿਆ ਹੈ।  ਸਪਾ ਪ੍ਰਧਾਨ ਅੱਜ ਕੇਲ ਕੰਨੌਜ ਵਿਚ 'ਕਿਸਾਨ ਯਾਤਰਾ' ਵਿਚ ਸ਼ਾਮਲ ਹੋਣ ਵਾਲੇ ਸਨ,
ਪਰ ਇਸ ਤੋਂ ਪਹਿਲਾਂ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਦੇ ਘਰ ਅਤੇ ਪਾਰਟੀ ਦਫ਼ਤਰ ਦੇ ਆਸ ਪਾਸ ਦੇ ਇਲਾਕੇ ਨੂੰ ਸੀਲ ਕਰ ਦਿਤਾ ਸੀ।
ਜਦੋਂ ਅਖਿਲੇਸ਼ ਅਪਣੇ ਘਰ ਤੋਂ ਕੰਨੌਜ ਜਾਣ ਲਈ ਨਿਕਲੇ ਤਾਂ ਪੁਲਿਸ ਨੇ ਉਨ੍ਹਾਂ ਦੀ ਕਾਰ ਰੋਕ ਲਈ। ਇਸ ਤੋਂ ਨਾਰਾਜ਼ ਹੋ ਕੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਧਰਨੇ 'ਤੇ ਬੈਠ ਗਏ। ਬਾਅਦ ਵਿਚ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਇਕ ਪੁਲਿਸ ਵੈਨ ਵਿਚ ਬਿਠਾ ਕੇ ਈਕੋਗਾਰਡਨ ਲਿਜਾਇਆ ਗਿਆ।
ਵਿਰੋਧ ਪ੍ਰਦਰਸ਼ਨ ਦੌਰਾਨ ਅਖਿਲੇਸ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਭਾਜਪਾ ਦਾ ਤਾਨਾਸ਼ਾਹੀ ਰਵਈਆ ਹੈ। ਉਸ ਨੇ ਸੰਵਿਧਾਨ ਦੀਆਂ ਧੱਜੀਆਂ ਨੂੰ ਉਡਾ ਦਿਤੀਆਂ ਹਨ। ਭਾਜਪਾ ਲਈ ਕੋਈ ਕੋਰੋਨਾ ਨਹੀਂ ਹੈ, ਸਿਰਫ਼ ਵਿਰੋਧੀ ਧਿਰ ਲਈ ਹੈ। ਦੇਸ਼ ਵਿਚ ਕਿਤੇ ਵੀ ਮੀਟਿੰਗਾਂ ਕਰਨ ਅਤੇ ਪ੍ਰਚਾਰ ਕਰਨ ਲਈ ਭਾਜਪਾ ਲਈ ਕੋਈ ਕੋਰੋਨਾ ਨਹੀਂ ਹੈ। ਸਰਕਾਰ ਕੋਰੋਨਾ ਦੀ ਸਹਾਇਤਾ ਨਾਲ ਲੋਕਤੰਤਰ ਦਾ ਘਾਣ ਕਰਨਾ ਚਾਹੁੰਦੀ ਹੈ।  (ਪੀਟੀਆਈ)