ਧਰਨੇ ਦੌਰਾਨ ਇਕੋ ਥਾਂ ਹੋਈ ਅਰਦਾਸ ਤੇ ਪੜ੍ਹੀ ਗਈ ਨਮਾਜ਼

ਏਜੰਸੀ

ਖ਼ਬਰਾਂ, ਪੰਜਾਬ

ਧਰਨੇ ਦੌਰਾਨ ਇਕੋ ਥਾਂ ਹੋਈ ਅਰਦਾਸ ਤੇ ਪੜ੍ਹੀ ਗਈ ਨਮਾਜ਼

image

ਕਿਸਾਨ ਅੰਦੋਲਨ ਨੇ ਵੱਖ-ਵੱਖ ਧਰਮਾਂ ਨੂੰ ਏਕਤਾ ਦੇ ਸੂਤਰ 'ਚ ਪਰੋਣ ਦਾ ਕੰਮ ਕੀਤਾ ਹੈ। ਦਿੱਲੀ-ਹਰਿਆਣਾ ਨਾਲ ਲਗਦੀ ਸਿੰਘੂ ਸਰਹੱਦ 'ਤੇ ਵੱਡੀ ਗਿਣਤੀ ਵਿਚ ਕਿਸਾਨ ਡਟੇ ਹਨ। ਇਹ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦਰਮਿਆਨ ਇਕ ਖ਼ੂਬਸੂਰਤ ਤਸਵੀਰ ਵੇਖਣ ਨੂੰ ਮਿਲ ਹੈ, ਜੋ ਕਿ ਭਾਈਚਾਰਕ ਸਾਂਝ ਨੂੰ ਬਿਆਨ ਕਰਦੀ ਹੈ, ਜਿਥੇ ਸਿੱਖ ਅਤੇ ਮੁਸਲਮਾਨ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਿਹਾ ਹੈ। ਕਹਿਣ ਦਾ ਭਾਵ ਮੁਸਲਮਾਨ ਨਮਾਜ਼ ਅਦਾ ਕਰ ਰਹੇ ਹਨ ਅਤੇ ਸਿੱਖ ਅਰਦਾਸ ਕਰ ਕਰ ਰਹੇ ਹਨ। ਇਸ ਤਸਵੀਰ 'ਚ ਜਿੱਥੇ ਮੁਸਲਮਾਨ ਹੇਠਾਂ ਬੈਠ ਕੇ ਨਮਾਜ਼ ਅਦਾ ਕਰਦੇ ਨਜ਼ਰ ਆ ਰਹੇ ਹਨ, ਉਥੇ ਹੀ ਸਿੱਖ ਹੱਥ ਜੋੜ ਕੇ ਅਰਦਾਸ ਕਰ ਰਹੇ ਹਨ।  ਇਸ ਖ਼ੂਸਸੂਰਤ ਤਸਵੀਰ ਨੂੰ ਵੇਖਣ ਕੇ ਸੱਭ ਵਹਿਮ-ਭਰਮ ਅਤੇ ਭੁਲੇਖੇ ਦੂਰ ਹੋ ਗਏ ਹਨ ਕਿ ਸਿੱਖ, ਹਿੰਦੂ, ਮੁਸਲਮਾਨ ਵਖਰੇ ਨਹੀਂ ਹਨ, ਹੱਕਾਂ ਦੀ ਲੜਾਈ ਵਿਚ ਉਹ ਇਕਜੁੱਟ ਅਤੇ ਇਕਮੁੱਠ ਹੋ ਕੇ ਖੜ੍ਹੇ ਹਨ।