ਜੈਮਰਾਂ ਦੀ ਵਰਤੋਂ ਮੋਬਾਈਲ ਫ਼ੋਨ ਅਤੇ ਨੈਟ ਸੇਵਾ ਰੋਕਣ ਲਈ
ਜੈਮਰਾਂ ਦੀ ਵਰਤੋਂ ਮੋਬਾਈਲ ਫ਼ੋਨ ਅਤੇ ਨੈਟ ਸੇਵਾ ਰੋਕਣ ਲਈ
image
ਦਿੱਲੀ ਦੀਆਂ ਸਰਹੱਦਾਂ ਉਤੇ ਧਰਨਿਆਂ ਵਿਚ ਸ਼ਾਮਲ ਕਈ ਨੌਜਵਾਨਾਂ ਦਾ ਕਹਿਣਾ ਹੈ ਕਿ ਜੈਮਰ ਦਾ ਇਸਤੇਮਾਲ ਕਿਸਾਨਾਂ ਦਾ ਸੰਪਰਕ ਹੋਰ ਬਾਹਰਲੇ ਲੋਕਾਂ ਨਾਲੋਂ ਤੋੜਨ ਲਈ ਕੀਤਾ ਜਾ ਰਿਹਾ ਹੈ। ਇਸ ਕਾਰਨ ਮੋਬਾਈਲ ਅਤੇ ਨੈਟ ਸੇਵਾ ਪ੍ਰਭਾਵਤ ਹੋ ਰਹੀ ਹੈ। ਇਸ ਤਰ੍ਹਾਂ ਵੱਖ-ਵੱਖ ਰਾਜਾਂ ਤੋਂ ਆ ਰਹੀ ਕਿਸਾਨਾਂ ਦੀ ਹੋਰ ਭੀੜ ਨੂੰ ਰੋਕਣ ਦੇ ਇਰਾਦੇ ਦੇ ਨਾਲ ਹੀ ਕੀਤਾ ਜਾ ਰਿਹਾ ਹੈ। ਜੈਮਰਾਂ ਨਾਲ ਕਿਸਾਨ ਆਗੂਆਂ ਨਾਲ ਸੰਪਰਕ ਨਾ ਹੋ ਸਕਣ ਕਾਰਨ ਬਾਹਰੋਂ ਆ ਰਹੀਆਂ ਹੋਰ ਮੈਡੀਕਲ ਟੀਮਾਂ ਤੇ ਰਾਸ਼ਨ-ਪਾਣੀ ਵਾਲੀਆਂ ਟੀਮਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।