9 ਮਹੀਨਿਆਂ ਦੀ ਦੇਰੀ ਬਾਅਦ ਹਲਵਾਰਾ ਵਿਚ PWD ਨੇ ਸ਼ੁਰੂ ਕੀਤਾ ਟਰਮੀਨਲ ਨਿਰਮਾਣ, ਸੂਬਾ ਸਰਕਾਰ ਨੇ ਲਈ ਜ਼ਿਮੇਵਾਰੀ

ਏਜੰਸੀ

ਖ਼ਬਰਾਂ, ਪੰਜਾਬ

ਅਧਿਕਾਰੀਆਂ ਮੁਤਾਬਕ ਹਵਾਈ ਅੱਡੇ ਦੀ ਇਮਾਰਤ ਮਈ 2023 ਤੱਕ ਮੁਕੰਮਲ ਹੋ ਜਾਵੇਗੀ

After 9 months delay, PWD started construction of terminal in Halwara, state government took responsibility

 

ਲੁਧਿਆਣਾ: ਕਰੀਬ 9 ਮਹੀਨਿਆਂ ਤੋਂ ਬੰਦ ਪਏ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਇਮਾਰਤ ਦੀ ਉਸਾਰੀ ਦਾ ਕੰਮ ਆਖਰਕਾਰ ਮੁੜ ਸ਼ੁਰੂ ਹੋ ਗਿਆ ਹੈ। ਇਸ ਕੰਮ ਨੂੰ ਮੁੜ ਤੋਂ ਕਰਵਾਉਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਨੇ ਖੁਦ ਲਈ ਹੈ। ਪਹਿਲਾਂ ਦੀ ਤਰ੍ਹਾਂ ਹਵਾਈ ਅੱਡੇ ਦੀ ਇਮਾਰਤ ਦੀ ਉਸਾਰੀ ਦਾ ਕੰਮ ਲੋਕ ਨਿਰਮਾਣ ਵਿਭਾਗ ਦੀ ਅਗਵਾਈ ਹੇਠ ਮੁਕੰਮਲ ਕੀਤਾ ਜਾਵੇਗਾ।

ਅਧਿਕਾਰੀਆਂ ਮੁਤਾਬਕ ਹਵਾਈ ਅੱਡੇ ਦੀ ਇਮਾਰਤ ਮਈ 2023 ਤੱਕ ਮੁਕੰਮਲ ਹੋ ਜਾਵੇਗੀ। ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਹਨ ਕਿ ਜੁਲਾਈ 2023 ਤੱਕ ਇੱਥੇ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਏਅਰਪੋਰਟ ਅਥਾਰਟੀ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਮਾਰਤ ਬਣਾਉਣ ਦੀ ਜ਼ਿੰਮੇਵਾਰੀ ਹੁਣ ਲੋਕ ਨਿਰਮਾਣ ਵਿਭਾਗ ਦੀ ਹੈ।

ਦੱਸ ਦੇਈਏ ਕਿ 42 ਕਰੋੜ ਦੇ ਫੰਡ ਜਾਰੀ ਨਾ ਹੋਣ ਕਾਰਨ ਏਅਰਪੋਰਟ ਬਣਾਉਣ ਦਾ ਕੰਮ ਰੁਕ ਗਿਆ ਸੀ, ਜਦਕਿ ਠੇਕੇਦਾਰ ਨੇ ਆਪਣੀ ਮਸ਼ੀਨਰੀ ਵੀ ਉਥੋਂ ਹਟਾ ਲਈ ਸੀ।