ਬਰਨਾਲਾ: ਪਸ਼ੂ ਧਨ ਮੇਲੇ ’ਚ ਮੁਹਰਾ ਨਸਲ ਦੀ ਮੱਝ ਨੇ ਬਣਾਇਆ ਵਿਸ਼ਵ ਰਿਕਾਰਡ, ਇੱਕ ਦਿਨ ਵਿਚ ਦਿੱਤਾ 21 ਕਿਲੋ 460 ਗ੍ਰਾਮ ਦੁੱਧ

ਏਜੰਸੀ

ਖ਼ਬਰਾਂ, ਪੰਜਾਬ

5 ਸੂਬਿਆਂ ਦੇ ਹਜ਼ਾਰਾਂ ਦੀ ਗਿਣਤੀ ਚ ਵੱਖ-ਵੱਖ ਨਸਲਾਂ ਦੇ ਦੁਧਾਰੂ ਅਤੇ ਹੋਰਨਾਂ ਪਸ਼ੂਆਂ ਨੇ ਹਿੱਸਾ ਲਿਆ

Barnala: A buffalo of Muhra breed set a world record in the livestock fair, gave 21 kg 460 grams of milk in one day.

 

ਧਨੌਲਾ- ਬਫੈਲੋ ਫਾਰਮਰਜ਼ ਐਸੋਸੀਏਸ਼ਨ ਪੰਜਾਬ ਵਲੋਂ ਸਥਾਨਕ ਏਸ਼ੀਆ ਦੀ ਪ੍ਰਸਿੱਧ ਦੂਜੀ ਪਸ਼਼ੂ ਮੰਡੀ ਚ 3 ਰੋਜ਼ਾ ਪਸ਼ੂ ਧਨ ਮੇਲਾ ਲਾਇਆ ਗਿਆ, ਜਿਸ ਵਿਚ ਉੱਤਰੀ ਭਾਰਤ ਦੇ 5 ਸੂਬਿਆਂ ਦੇ ਹਜ਼ਾਰਾਂ ਦੀ ਗਿਣਤੀ ਚ ਵੱਖ-ਵੱਖ ਨਸਲਾਂ ਦੇ ਦੁਧਾਰੂ ਅਤੇ ਹੋਰਨਾਂ ਪਸ਼ੂਆਂ ਨੇ ਹਿੱਸਾ ਲਿਆ ਇਸ ਮੇਲੇ ਵਿਚ ਵਰਲਡ ਦੀ ਚੈਂਪੀਅਨ ਮੁਹਰਾ ਨਸਲ ਦੀ ਮੱਝ ਰਹੀ, ਜਿਸ ਦੀ ਉਮਰ 32 ਮਹੀਨੇ ਸੀ।

ਉਸ ਨੇ 21 ਕਿਲੋ 460 ਗ੍ਰਾਮ ਇਕ ਦਿਨ ਦਾ ਦੁੱਧ ਦੇ ਕੇ ਵਿਸ਼ਵ ਰਿਕਾਰਡ ਬਣਾਇਆ ਇਹ ਜਾਣਕਾਰੀ ਐੱਸ ਡੀਓ ਹਰਦੀਪ ਸਿੰਘ ਧਾਲੀਵਾਲ ਭੈਣੀ ਮਹਿਰਾਜ ਨੇ ਦਿੱਤੀ।