ਕਾਂਗਰਸ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਤੋ ਸਮੁੱਚੇ ਵਰਗ ਪ੍ਰੇਸ਼ਾਨ : ਸੇਖੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ.......

Janmeja Singh Sekhon

ਬਠਿੰਡਾ  : ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ਕਿਉਕਿ ਸਰਕਾਰ ਵਲਂੋ ਅਪਣੇ ਚੋਣ ਵਾਅਦਿਆਂ ਵਿਚਂੋ ਇਕ ਵੀ ਵਾਅਦਾ ਪੂਰਾ ਨਹੀ ਕੀਤਾ। ਜਿਸ ਕਾਰਨ ਪੰਜਾਬ ਦੇ ਲੋਕ ਸਰਕਾਰ ਦੀਆ ਨੀਤੀਆ ਤੋ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖਂੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸਾਬਕਾ ਕੈਬਨਿਟ ਮੰਤਰੀ ਸੇਖਂੋ ਨੇ ਅੱਗੇ ਬੋਲਦਿਆਂ ਕਿਹਾ ਕਿ ਕਿਸਾਨ ਕਰਜ਼ ਮੁਆਫ਼ੀ ਵਿਚ ਫੇਲ ਹੋਈ ਕੈਪਟਨ ਸਰਕਾਰ ਹੁਣ ਨੌਜੁਆਨਾਂ ਨੂੰ ਸਮਾਰਟ ਫ਼ੋਨ ਵੰਡਣ ਦਾ ਲੋਲੀਪੋਪ ਦੇ ਰਹੀ ਹੈ

ਜਦਕਿ ਨੌਜੁਆਨ ਪੀੜੀ ਪਹਿਲਾਂ ਹੀ ਬੇਰੁਜ਼ਗਾਰੀ ਕਾਰਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤਂੋ ਦੁਖੀ ਵਿਖਾਈ ਦੇ ਰਹੀ ਹੈ ਜੋ ਸਰਕਾਰ ਦੇ ਕਿਸੇ ਵੀ ਅਜਿਹੇ ਝਾਂਸੇ ਵਿਚ ਨਹੀਂ ਫਸਣਾ  ਚਾਹੁੰਦੇ ਜੋ ਸਿਰਫ਼ ਚੋਣ ਸਟੰਟ ਬਣ ਕੇ ਰਹਿ ਜਾਵੇ। ਸਾਬਕਾ ਕੈਬਨਿਟ ਮੰਤਰੀ ਸੇਖੋਂ ਨੇ ਇਹ ਵੀ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਲੋਕਾਂ ਨੂੰ ਦਿਤੀ ਜਾ ਰਹੀ ਆਰਥਿਕ ਆਟਾ ਦਾਲ ਦੀ ਸਕੀਮ ਅਤੇ ਪੈਨਸ਼ਨਧਾਰਕਾਂ ਦੀਆ ਪੈਨਸ਼ਨਾਂ ਵੀ

ਕਾਂਗਰਸ ਸਰਕਾਰ ਦੇ ਰਾਜ ਵਿਚ ਛਾਂਟੀ ਕਰ ਦਿਤੀਆ ਗਈਆ ਹਨ। ਜਿਸ ਕਾਰਨ ਲੋਕ ਸਰਕਾਰ ਦੀਆ ਅਜਿਹੀਆ ਲੋਕ ਮਾਰੂ ਨੀਤੀਆ ਕਾਰਨ ਕਾਂਗਰਸ ਨੂੰ ਆਉਦੀਆਂ ਲੋਕ ਸਭਾ ਚੋਣਾਂ ਵਿਚ ਹਰਾ ਕੇ ਅਪਣਾ ਗੁੱਸਾ ਜਾਹਿਰ ਕਰਨਗੇ। ਇਸ ਮੋਕੇ ਪ੍ਰਧਾਨ ਬਲਵੀਰ ਸਿੰਘ ਚਾਉਕੇ, ਪ੍ਰਧਾਨ ਸੁਖਪਾਲ ਸਿੰਘ ਹੈਪੀ, ਸੰਦੀਪ ਸਿੰਘ ਗੱਬਰ, ਪਿੰਕਰਮਜੀਤ ਸਿੰਘ ਪਿੰਕੂ ਵੀ ਹਾਜਰ ਸਨ।