ਅਮਰੀਕਾ ’ਚ ਹਿੰਸਾ ਕਾਰਨ ਸਿਖਿਆ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੇ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕਾ ’ਚ ਹਿੰਸਾ ਕਾਰਨ ਸਿਖਿਆ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੇ ਦਿਤਾ ਅਸਤੀਫ਼ਾ

image

ਕਿਹਾ, ਟਰੰਪ ਦੇ ਭਾਸ਼ਣ ਕਾਰਨ ਹੀ ਇਹ ਹਿਸੰਕ ਘਟਨਾ ਵਾਪਰੀ

ਵਾਸ਼ਿੰਗਟਨ, 8 ਜਨਵਰੀ : ਅਮਰੀਕਾ ਦੇ ਕੈਪੀਟਲ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੇ ਹੰਗਾਮੇ ਕਾਰਨ ਕੈਬਨਿਟ ਦੀ ਦੋ ਮਹਿਲਾ ਮੈਂਬਰਾਂ ਸਿਖਿਆ ਮੰਤਰੀ ਬੇਟਸੇ ਦੇਵੋਸ ਅਤੇ ਟਰਾਂਸਪੋਰਟ ਮੰਤਰੀ ਇਲੇਨ ਚਾਓ ਨੇ ਅਸਤੀਫ਼ਾ ਦੇ ਦਿਤਾ ਹੈ। 
ਦੇਵੋਸ ਦਾ ਅਸਤੀਫ਼ਾ ਸ਼ੁਕਰਵਾਰ ਤੋਂ ਪ੍ਰਭਾਵ ’ਚ ਆ ਗਿਆ। ਉਨ੍ਹਾਂ ਕਿਹਾ, ‘‘ਕੈਪਿਟਲ ਹਿਲ ’ਤ ਹਮਲਾ ਉਨ੍ਹਾਂ ਲਈ ਫ਼ੈਸਲਾਕੁਨ ਰਿਹਾ। ਉਥੇ ਹੀ ਚਾਓ ਨੇ ਕਿਹਾ ਕਿ ਹਿੰਸਾ ਨਾਲ ਉਹ ਬਹੁਤ ਪਰੇਸ਼ਾਨ ਹਨ। ਚਾਓ ਨੇ ਅਸਤੀਫ਼ਾ ਸੋਮਾਵਰ ਤੋਂ ਪ੍ਰਭਾਵ ’ਚ ਆਏਗਾ। ਦੇਵੋਸ ਨੇ ਕਿਹਾ, ‘‘ਸਾਨੂੰ ਜਨਤਾ ਲਈ ਕੀਤੇ ਗਏ ਤੁਹਾਡੇ ਪ੍ਰਸ਼ਾਸਨ ਦੇ ਕੰਮਾਂ ਅਤੇ ਪ੍ਰਾਪਤੀਆਂ ਨੂੰ ਦਸਣਾ ਚਾਹੀਦਾ ਸੀ। ਪਰ, ਇਸ ਦੀ ਬਜਾਏ ਅਸੀਂ ਯੂ.ਐਸ ਕੈਪੀਟਲ ’ਚ ਹੋਏ ਹਿਸੰਕ ਪ੍ਰਦਰਸ਼ਨਾਂ ’ਤੇ ਸਫ਼ਾਈ ਦੇ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੇ ਭਾਸ਼ਣ ਦੇ ਕਾਰਨ ਹੀ ਇਹ ਸੱਭ ਕੁੱਝ ਹੋਇਆ ਹੈ। ਇਸ ਨਾਲ ਮੈਂ ਬਹੁਤ ਪਰੇਸ਼ਾਨ ਹੋਈ ਹਾਂ ਅਤੇ ਮੈਂਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ।’’ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਬੱਚਿਆਂ ਨੇ ਸਾਰਾ ਘਟਨਾ¬ਕ੍ਰਮ ਦੇਖਿਆ ਹੈ ਅਤੇ ਉਹ ਸਾਡੇ ਤੋਂ ਸਿੱਖ ਰਹੇ ਹਨ। ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਚਾਓ ਨੇ ਵੀ ਅਪਣੇ ਅਸਤੀਫ਼ੇ ਦਾ ਐਲਾਨ ਕੀਤਾ। 
ਚਾਓ ਨੇ ਵੀਰਵਾਰ ਨੂੰ ਅਪਣੇ ਕਰਮੀਆਂ ਨੂੰ ਭੇਜੇ ਈਮੇਲ ’ਚ ਕਿਹਾ, ‘‘ਕੈਪਿਟਲ ਬਿਲਡਿੰਗ ’ਚ ਟਰੰਪ ਦੇ ਅਪਣੇ ਸਮਰਥਕਾਂ ਦੀ ਰੇਲੀ ਨੂੰ ਸੰਬੋਧਿਤ ਕਰਨ ਦੇ ਬਾਅਦ ਦੇਸ਼ ਲਈ ਦੁਖੀ ਅਤੇ ਅਸਾਧਾਰਣ ਹਾਲਾਤ ਪੈਦਾ ਹੋ ਗਏ। ਇਸ ਘਟਨਾ ਨਾਲ ਮੈਨੂੰ ਬਹੁਤ ਸੱਟ ਪਹੁੰਚੀ ਹੈ।’’ ਹਿੰਸਾ ਦੀ ਘਟਨਾ ਦੇ ਬਾਅਦ ਵਾਈਟ ਹਾਊਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਅਸਤੀਫ਼ੇ ਦਿਤੇ ਹਨ। 
ਅਸਤੀਫ਼ਾ ਦੇਣ ਵਾਲਿਆਂ ’ਚ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੀ ਚੀਫ਼ ਆਫ਼ ਸਟਾਫ਼ ਸਟੀਫ਼ਨੀ ਗ੍ਰਿਸ਼ਮ, ਵਾਈਟ ਹਾਊਸ ਦੀ ਉਪ ਪ੍ਰੈਸ ਸਕੱਤਰ ਸਾਰਾ ਮੈਥਯੂਜ਼ ਅਤੇ ਵਾਈਟ ਹਾਊਸ ਦੀ ਸਮਾਜਕ ਮੰਤਰੀ ਰਿਕੀ ਨਿਸੇਟਾ ਸ਼ਾਮਲ ਹਨ। ਨਾਰਦਨ ਆਇਰਲੈਂਡ ਲਈ ਅਮਰੀਕਾ ਦੇ ਵਿਸ਼ੇਸ਼ ਸਫ਼ੀਰ ਅਤੇ ਵਾਈਟ ਹਾਊਸ ਦੇ ਸਾਬਕਾ ਚੀਫ਼ ਆਫ਼ ਸਟਾਫ਼ ਮਾਈਕ ਮੁਲਵੇਨੀ ਨੇ ਵੀ ਅਸਤੀਫ਼ਾ ਦੇ ਦਿਤਾ ਹੈ।     (ਪੀਟੀਆਈ)