ਕੌਮਾਂਤਰੀ ਸਰਹੱਦ ਪਾਰ ਕਰਦਿਆਂ ਫ਼ਿਰੋਜ਼ਪੁਰ 'ਚ ਪਾਕਿਸਤਾਨੀ ਨਾਗਰਿਕ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਨਾਗਰਿਕ ਚੈੱਕ ਪੋਸਟ ਨੰਬਰ 219/10 ਸ਼ਾਮੇ ਕੇ ਨੇੜਿਓਂ ਭਾਰਤ ਪਾਸੇ ਤੋਂ ਦਾਖ਼ਲ ਹੋਇਆ

Pak person

ਫ਼ਿਰੋਜ਼ਪੁਰ- ਭਾਰਤ ਦੇ ਸੁਰੱਖਿਆ ਬਲਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਕੌਮਾਂਤਰੀ ਸਰਹੱਦ ਪਾਰ ਕਰਦਿਆਂ ਕਾਬੂ ਕੀਤਾ ਹੈ। ਦੱਸ ਦੇਈਏ ਕਿ ਇਹ ਪਾਕਿ ਨਾਗਰਿਕ ਪਾਕਿਸਤਾਨ ਦੇ ਲਾਹੌਰ ਦੇ ਪਿੰਡ ਬੋਪੋਰਲਾ ਦਾ ਰਹਿਣ ਵਾਲਾ ਹੈ ਤੇ ਇਸ ਦਾ ਨਾਮ ਮਨਜ਼ੂਰ ਅਹਿਮਦ ਸਪੁੱਤਰ ਬਾਲੀ ਅਹਿਮਦ ਹੈ। ਇਸ ਪਾਕਿ ਨਾਗਰਿਕ ਨੂੰ ਬੀ. ਐਸ. ਐਫ. ਜਵਾਨਾਂ ਨੇ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਕੌਮਾਂਤਰੀ ਸਰਹੱਦ ਲੰਘ ਕੇ ਭਾਰਤ ਅੰਦਰ ਦਾਖ਼ਲ ਹੋ ਗਿਆ। 

ਅਧਿਕਾਰੀਆਂ ਦੇ ਮੁਤਾਬਿਕ ਇਹ ਨਾਗਰਿਕ ਚੈੱਕ ਪੋਸਟ ਨੰਬਰ 219/10 ਸ਼ਾਮੇ ਕੇ ਨੇੜਿਓਂ ਭਾਰਤ ਪਾਸੇ ਤੋਂ ਦਾਖ਼ਲ ਹੋਣ 'ਚ ਕਾਮਯਾਬ ਹੋ ਗਿਆ ਅਤੇ ਇਹ ਕੌਮਾਂਤਰੀ ਸਰਹੱਦ ਤੋਂ 80 ਮੀਟਰ ਅਤੇ ਪਾਕਿਸਤਾਨ ਵਾਲੀ ਸਾਈਡ ਤੋਂ 550 ਮੀਟਰ ਤੋਂ ਦੂਰ ਹੈ।

ਫੜੇ ਗਏ ਪਾਕਿਸਤਾਨੀ ਨਾਗਰਿਕ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ  ਪਤਾ ਲੱਗਾ ਹੈ ਕਿ ਮਨਜ਼ੂਰ ਅਹਿਮਦ ਘਰੇਲੂ ਕਲੇਸ਼ ਦਾ ਸ਼ਿਕਾਰ ਸੀ, ਜੋ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।