ਪੁੱਠਾ ਪਿਆ ਧਾਰਮਕ ਪੱਤਾ: ਬਾਬਾ ਲੱਖਾ ਸਿੰਘ ਤੋਂ ਨਰਾਜ ਹੋਏ ਨਾਨਕਸਰ ਸੰਪਰਦਾ ਕੇ ਮੁਖੀ,ਕਹੀ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਅਤੇ ਕਿਸਾਨਾਂ ਦਰਮਿਆਨ ਵਿਚੋਲੇ ਬਣਨ ਤੋਂ ਚੰਗਾ ਤਾਂ ਖੁਦ ਦੀ ਕੁਰਬਾਨੀ ਦੇਣਾ ਹੈ।

lakha singh

ਚੰਡੀਗੜ੍ਹ: ਕੇਂਦਰ ਵਲੋਂ ਪਾਸ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ 45 ਵੇਂ ਦੋਈਂ ਵਿਚ ਦਾਖਿਲ ਹੋ ਗਿਆ ਹੈ। ਬੀਤੇ ਦਿਨੀ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ ਹੋਈ ਅੱਠਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹੀ ਪਰ ਇਸ ਮੀਟਿੰਗ ਵਿਚ ਬਾਬਾ ਲੱਖਾ ਸਿੰਘ ਨੇ ਵਿਚੋਲਾ ਬਣਨ ਦੀ ਪੇਸ਼ਕਸ਼ ਕੀਤੀ ਸੀ ਜਿਸ ਤੇ ਹੁਣ ਨਾਨਕਸਰ ਸੰਪਰਦਾ ਦੇ ਮੁਖੀ ਨਾਰਾਜ਼ ਹਨ।

ਦੱਸ ਦੇਈਏ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੱਲ੍ਹ ਨਾਨਕਸਰ ਗੁਰਦੁਆਰਾ ਦੇ ਬਾਬਾ ਲੱਖਾ ਸਿੰਘ ਨਾਲ ਮੁਲਾਕਾਤ ਕੀਤੀ, ਪਰ ਇਸ ਤੇ ਖੇਤੀ ਮੰਤਰੀ ਨੇ ਇਕ ਵਾਰ ਫ਼ਿਰ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨਾਨਕਸਰ ਗੁਰਦੁਆਰੇ ਦੇ ਮੁਖੀ ਬਾਬਾ ਲੱਖਾ ਸਿੰਘ ਸਮੇਤ ਹੋਰ ਕਿਸੇ ਤੱਕ ਕੋਈ ਪਹੁੰਚ ਨਹੀਂ ਕੀਤੀ। 

ਇਸ ਮੁਲਾਕਾਤ ਤੇ ਸੰਪਰਦਾ ਦੇ ਮੁਖੀ ਬਾਬਾ ਗੁਰਜੀਤ ਸਿੰਘ ਨੇ ਕਿਹਾ ਕਿ "ਕੇਂਦਰ ਅਤੇ ਕਿਸਾਨਾਂ ਦਰਮਿਆਨ ਵਿਚੋਲੇ ਬਣਨ ਤੋਂ ਚੰਗਾ ਤਾਂ ਖੁਦ ਦੀ ਕੁਰਬਾਨੀ ਦੇਣਾ ਹੈ। ਨਾਨਕਸਰ ਸੰਪਰਦਾ ਕਿਸਾਨਾਂ ਦੀ ਸੇਵਾ ਲਈ ਹਾਜ਼ਰ ਹੈ, ਉਹ ਜੋ ਵੀ ਕਹਿਣਗੇ ਸੰਪਰਦਾ ਕਰਨ ਲਈ ਤਿਆਰ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਬਾਬਾ ਲੱਖਾ ਸਿੰਘ ਦੀ ਮੁਲਾਕਾਤ ਦਾ ਨਾਨਕਸਰ ਸੰਪਰਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।"ਜਿਕਰਯੋਗ ਹੈ ਕਿ ਬਾਬਾ ਲੱਖਾ ਸਿੰਘ ਪੰਜਾਬ ਦੇ ਮੋਗਾ ਦੇ ਨਾਨਕਸਰ ਸੰਪਰਦਾ ਨਾਲ ਜੁੜੇ ਹੋਏ ਹਨ।