ਪੋਲਟਰੀ ਦੇ ਆਯਾਤ ’ਤੇ ਲਾਈ ਪਾਬੰਦੀ ਤੇ ਪੂਰੇ ਸੂਬੇ ਨੂੰ ‘ਕੰਟਰੋਲਡ ਏਰੀਆ’ ਐਲਾਨਿਆ

ਏਜੰਸੀ

ਖ਼ਬਰਾਂ, ਪੰਜਾਬ

ਪੋਲਟਰੀ ਦੇ ਆਯਾਤ ’ਤੇ ਲਾਈ ਪਾਬੰਦੀ ਤੇ ਪੂਰੇ ਸੂਬੇ ਨੂੰ ‘ਕੰਟਰੋਲਡ ਏਰੀਆ’ ਐਲਾਨਿਆ

image

ਚੰਡੀਗੜ੍ਹ, 8 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਰਕਾਰ ਵਲੋਂ ਗੁਆਂਢੀ ਸੂਬਿਆਂ ਵਿਚ ਪੰਛੀਆਂ ਸਮੇਤ ਪੋਲਟਰੀ ਨੂੰ ਪ੍ਰਭਾਵਤ ਕਰਨ ਵਾਲੇ ਬਰਡ ਫਲੂ ਦੇ ਫੈਲਾਅ ਦੇ ਮੱਦੇਨਜ਼ਰ ਸੂਬੇ ਨੂੰ ‘ਕੰਟਰੋਲਡ ਏਰੀਆ’ ਐਲਾਨਿਆ ਗਿਆ ਹੈ। ਇਕ ਹੋਰ ਵੱਡੇ ਫ਼ੈਸਲੇ ਤਹਿਤ ਪੰਜਾਬ ਸਰਕਾਰ ਵਲੋਂ 15 ਜਨਵਰੀ ਤਕ ਤੁਰਤ ਪ੍ਰਭਾਵ ਨਾਲ ਪੰਜਾਬ ਰਾਜ ਵਿਚ ਪੋਲਟਰੀ ਅਤੇ ਬਿਨਾਂ ਪ੍ਰੋਸੈਸ ਵਾਲੇ ਪੋਲਟਰੀ ਮੀਟ ਸਮੇਤ ਜੀਵਤ ਪੰਛੀਆਂ ਦੇ ਆਯਾਤ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਫ਼ੈਸਲੇ ਨੂੰ ਅਗਾਮੀ ਸਥਿਤੀ ਦੇ ਅਧਾਰ ’ਤੇ ਵਿਚਾਰਿਆ ਜਾਵੇਗਾ ਤੇ ਇਹ ਪਾਬੰਦੀ ਵਧਾਈ ਵੀ ਜਾ ਸਕਦੀ ਹੈ।
   ਅੱਜ ਇਥੋਂ ਜਾਰੀ ਇਕ ਪ੍ਰੈ੍ਰੱਸ ਬਿਆਨ ਵਿਚ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵੀ.ਕੇ ਜੰਜੂਆ ਨੇ ਦਸਿਆ ਕਿ ਬਰਡ ਫ਼ਲੂ ਦੇ ਫੈਲਾਅ ਨੂੰ ਰੋਕਣ/ਕੰਟਰੋਲ ਲਈ ਇਹ ਦੋਵੇਂ ਫ਼ੈਸਲੇ ਪਸੂ ਪਾਲਣ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਸਲਾਹ ਮਸਵਰਾ ਕਰਨ ਉਪਰੰਤ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲੇ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਇੰਫ਼ੈਕਸ਼ਨ ਐਂਡ ਕੰਟਾਜੀਅਸ ਡਜੀਸੀਜ਼ ਐਕਟ, 2009 ਤਹਿਤ ਸੂਚੀਬੱਧ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਸਬੰਧਤ ਧਾਰਾਵਾਂ ਅਨੁਸਾਰ ਲਏ ਗਏ ਹਨ।