ਦੁਸ਼ਿਯੰਤ ਵਿਰੁਧ ਟਿਪਣੀ ਕਰਨ ਵਾਲੇ ਨੂੰ ਵਾਪਸ ਦੇਣੀ ਪਈ ਨੌਕਰੀ
ਦੁਸ਼ਿਯੰਤ ਵਿਰੁਧ ਟਿਪਣੀ ਕਰਨ ਵਾਲੇ ਨੂੰ ਵਾਪਸ ਦੇਣੀ ਪਈ ਨੌਕਰੀ
ਚੰਡੀਗੜ੍ਹ, 8 ਜਨਵਰੀ (ਸੁਰਜੀਤ ਸਿੰਘ ਸੱਤੀ) : ਜੇਜੇਪੀ ਪ੍ਰਧਾਨ ਦੁਸ਼ਿਅੰਤ ਚੌਟਾਲਾ ਵਿਰੁਧ ਫ਼ੇਸਬੁੱਕ 'ਤੇ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਇਕ ਸਰਕਾਰੀ ਡਰਾਈਵਰ ਪੰਨਾ ਲਾਲ ਨੂੰ ਆਖਰ ਹਰਿਆਣਾ ਸਰਕਾਰ ਨੂੰ ਨੌਕਰੀ 'ਤੇ ਵਾਪਸ ਲੈਣਾ ਪੈ ਗਿਆ | ਪੰਨਾ ਲਾਲ ਨੂੰ ਇਹ ਕਹਿੰਦਿਆਂ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਸੀ ਕਿ ਉਸ ਨੇ ਉਪ ਮੁੱਖ ਮੰਤਰੀ ਦੁਸ਼ਿਯੰਤ ਚੌਟਾਲਾ ਵਿਰੁਧ ਟਿਪਣੀ ਕੀਤੀ ਹੈ | ਬਰਖ਼ਾਸਤਗੀ ਹੁਕਮ ਨੂੰ ਹਾਈ ਕੋਰਟ 'ਚ ਚੁਨੌਤੀ ਦੇ ਕੇ ਦਲੀਲ ਦਿਤੀ ਸੀ ਕਿ ਜਿਸ ਵੇਲੇ ਇਹ ਟਿਪਣੀ ਕੀਤੀ ਗਈ ਸੀ, ਉਸ ਵੇਲੇ ਦੁਸ਼ਿਯੰਤ ਉਪ ਮੁੱਖ ਮੰਤਰੀ ਨਹੀਂ ਸੀ, ਲਿਪੀ ਜਾਂ ਉਸ ਦੀ ਟਿਪਣੀ ਨਾਲ ਇਸ ਅਹੁਦੇ ਨੂੰ ਠੇਸ ਨਹੀਂ ਪਹੁੰਚਾਈ ਗਈ ਹੈ ਤੇ ਦੁਸ਼ਿਯੰਤ ਬਾਰੇ ਨਿਜੀ ਤੌਰ 'ਤੇ ਟਿਪਣੀ ਕਰਨ ਕਾਰਨ ਨੌਕਰੀ ਤੋਂ ਕੱਢਣਾ ਗ਼ਲਤ ਹੈ |
ਹਾਈ ਕੋਰਟ ਨੇ ਸਰਕਾਰ ਨੂੰ ਇਸ ਬਾਰੇ ਪੁਛਿਆ ਸੀ ਪਰ ਸਰਕਾਰ ਸਮਾਂ ਮੰਗਦੀ ਰਹੀ ਤੇ ਅੱਜ ਬੈਂਚ ਨੇ ਪ੍ਰਮੁੱਖ ਸਕੱਤਰ ਨੂੰ ਤਲਬ ਕਰ ਲਿਆ ਤੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਨੇ ਪੇਸ਼ ਹੋ ਕੇ ਕਿਹਾ ਕਿ ਬਰਖ਼ਾਸਤਗੀ ਦਾ ਹੁਕਮ ਵਾਪਸ ਲੈ ਲਿਆ ਗਿਆ ਹੈ, ਜਿਸ 'ਤੇ ਹਾਈ ਕੋਰਟ ਨੇ ਮਾਮਲੇ ਦਾ ਨਿਬੇੜਾ ਕਰ ਦਿਤਾ¢