ਫ਼ਲਾਈਟ ’ਚ ਪਾਰਟੀ ਕਰਦੇ ਦਿਖੇ ਲੋਕਾਂ ’ਤੇ ਭੜਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ਏਜੰਸੀ

ਖ਼ਬਰਾਂ, ਪੰਜਾਬ

ਫ਼ਲਾਈਟ ’ਚ ਪਾਰਟੀ ਕਰਦੇ ਦਿਖੇ ਲੋਕਾਂ ’ਤੇ ਭੜਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

image

ਓਟਾਵਾ, 8 ਜਨਵਰੀ : ਦੁਨੀਆ ਭਰ ਵਿਚ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਅਜਿਹੇ ਵਿਚ ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਇਕ ਵੀਡੀਉ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਥੇ ਹੀ ਇਸ ਵੀਡੀਉ ਨੂੰ ਵੇਖ ਕੇ ਹਰ ਕੋਈ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਿਹਾ ਹੈ।
ਦਰਅਸਲ ਕੈਨੇਡਾ ਤੋਂ ਮੈਕਸੀਕੋ ਦੇ ਕੈਨਕਨ ਜਾ ਰਹੀ ਇਕ ਚਾਰਟਡ ਫ਼ਲਾਈਟ ਵਿਚ ਲੋਕਾਂ ਨੂੰ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦੇਖਿਆ ਗਿਆ ਹੈ, ਜਿਸ ਦੀ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਦੇ ਪੀ.ਐਮ. ਨੇ ਵੀ ਨਾਰਾਜ਼ਗੀ ਜਤਾਈ ਹੈ। ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਸ਼ਰਾਬ ਅਤੇ ਸਿਗਰਟ ਪੀਂਦੇ, ਨੱਚਦੇ ਅਤੇ ਪਾਰਟੀ ਕਰਦੇ ਦਿਖਾਈ ਦੇ ਰਹੇ ਹਨ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਯੂਜ਼ਰਸ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਕੈਨੇਡਾ ਦੇ ਪੀ.ਐਮ. ਜਸਟਿਨ ਟਰੂਡੋ ਨੇ ਵੀ ਇਕ ਪ੍ਰੈਸ ਕਾਨਫ਼²ਰੰਸ ਦਾ ਆਯੋਜਨ ਕਰਕੇ ਚਾਰਟਡ ਫ਼ਲਾਈਟ ਵਿਚ ਪਾਰਟੀ ਕਰ ਰਹੇ ਲੋਕਾਂ ਨੂੰ ਬੇਵਕੂਫ ਦਸਿਆ ਹੈ।
ਦਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਟਰਿੱਪ ਦਾ ਆਯੋਜਨ 111 ਪ੍ਰਾਈਵੇਟ ਕਲੱਬ ਦੇ ਸੰਸਥਾਪਕ ਜੇਮਸ ਅਵਦ ਨੇ ਕੀਤਾ ਸੀ, ਜਿਨ੍ਹਾਂ ਨੇ ਚਾਰਟਡ ਸਨਵਿੰਗ ਫਲਾਈਟ ਰਾਹੀਂ 30 ਦਸੰਬਰ ਨੂੰ ਇਕ ਗਰੁਪ ਨਾਲ ਮੈਕਸੀਕੋ ਲਈ ਉਡਾਣ ਭਰੀ ਸੀ। ਯੂ.ਐਸ.ਏ. ਟੁਡੇ ਦੀ ਰਿਪੋਰਟ ਮੁਤਾਬਕ ਫ਼ਲਾਈਟ ਵਿਚ ਪਾਰਟੀ ਕਰਨ ਵਾਲਿਆਂ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕਈ ਏਅਰਲਾਈਨਾਂ ਨੇ ਸੁਰਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਮੈਕਸੀਕੋ ਤੋਂ ਇਕ ਗਰੁਪ ਦੇ ਰੂਪ ਵਿਚ ਵਾਪਸ ਉਡਾਣ ਭਰਨ ਤੋਂ ਇਨਕਾਰ ਕਰ ਦਿਤਾ ਹੈ।     (ਏਜੰਸੀ)