ਬਿਕਰਮ ਮਜੀਠੀਆ ‘ਤੇ ਦਰਜ FIR ਮਾਮਲੇ ‘ਚ ਪੰਜਾਬ ਸਰਕਾਰ ਨੇ ਦਾਖ਼ਲ ਕੀਤਾ 17 ਪੰਨ੍ਹਿਆਂ ਦਾ ਜਵਾਬ
ਬਿਕਰਮ ਮਜੀਠੀਆ ‘ਤੇ ਲਾਏ ਗੰਭੀਰ ਇਲਜ਼ਾਮ
Punjab Government has filed a reply of 17 pages in bikram majithiya case
ਚੰਡੀਗੜ੍ਹ - ਅੱਜ ਬਿਕਰਮ ਮਜੀਠੀਆ 'ਤੇ ਦਰਜ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਅਪਣਾ ਜਵਾਬ ਦਾਖਲ ਕੀਤਾ ਹੈ ਤੇ ਇਹ ਜਵਾਬ ਸਰਕਾਰ ਨੇ 17 ਪੰਨ੍ਹਿਆ ਵਿਚ ਦਿੱਤਾ ਹੈ। ਬੀਤੇ ਦਿਨੀਂ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਅਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ ਤੇ ਮਜੀਠੀਆ 'ਤੇ ਵੱਡੇ ਇਲਜ਼ਾਮ ਵੀ ਲਗਾਏ ਹਨ।
ਪੰਜਾਬ ਸਰਕਾਰ ਵੱਲੋਂ ਦਰਜ ਇਸ ਜਵਾਬ ਵਿਚ ਜਗਦੀਸ਼ ਭੋਲੇ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਜੀਠੀਆ ਮਾਮਲੇ ਵਿਚ ਕੱਲ੍ਹ ਯਾਨੀ 10 ਜਨਵਰੀ ਨੂੰ ਅਹਿਮ ਸੁਣਵਾਈ ਹੋਵੇਗੀ। ਬੀਤੇ ਦਿਨੀਂ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ 8 ਜਨਵਰੀ ਤੱਕ ਜਵਾਬ ਦਾਖਲ਼ ਕਰਨ ਲਈ ਕਿਹਾ ਗਿਆ ਹੈ।